ਵਿਸ਼ਾਖਾਪਟਨਮ, 31 ਜੁਲਾਈ (ਏਜੰਸੀ)- ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈ ਐੱਸ ਜਗਨ ਮੋਹਨ ਰੈੱਡੀ ਅਤੇ ਤੇਲੰਗਾਨਾ ਦੇ ਮੰਤਰੀ ਕੇ ਟੀ ਰਾਮਾ ਰਾਓ ਦੇ ਨਿੱਜੀ ਸਕੱਤਰ ਦੀ ਨਕਲ ਕਰਨ ਵਾਲੇ ਇਕ ਵਿਅਕਤੀ ਨੂੰ ਸ਼੍ਰੀਕਾਕੁਲਮ ਜ਼ਿਲੇ ‘ਚ ਪੁਲਸ ਨੇ ਗਾਂਜਾ (ਭੰਗ) ਦੀ ਖਰੀਦ, ਰੱਖਣ ਅਤੇ ਲਿਜਾਣ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। 28 ਸਾਲਾ ਨੌਜਵਾਨ ਕੋਲੋਂ 24 ਕਿਲੋ ਸੁੱਕਾ ਗਾਂਜਾ ਬਰਾਮਦ ਹੋਇਆ ਹੈ। ਸ਼੍ਰੀਕਾਕੁਲਮ ਜ਼ਿਲੇ ਦੇ ਯਾਵਵਾਰੀਪੇਟਾ ਦੇ ਮੂਲ ਨਿਵਾਸੀ ਨਾਗਾਰਾਜੂ ਬੁਦੁਮੁਰੂ ਨੇ ਗੁਆਂਢੀ ਓਡੀਸ਼ਾ ਤੋਂ ਬੂਟੀ ਖਰੀਦੀ ਸੀ ਅਤੇ ਇਸ ਨੂੰ ਮੁੰਬਈ ਲਿਜਾਣ ਦੀ ਯੋਜਨਾ ਬਣਾ ਰਿਹਾ ਸੀ।
ਸ੍ਰੀਕਾਕੁਲਮ ਪੁਲਿਸ ਨੇ ਉਸ ਦੇ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸਿਜ਼ (ਐਨਡੀਪੀਐਸ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਅਨੁਸਾਰ ਮੁਲਜ਼ਮ ਨੇ ਐਮਬੀਏ ਗ੍ਰੈਜੂਏਟ ਅਤੇ ਸਾਬਕਾ ਰਣਜੀ ਟਰਾਫੀ ਖਿਡਾਰੀ ਹੋਣ ਦਾ ਦਾਅਵਾ ਵੀ ਕੀਤਾ ਸੀ। ਹਾਲਾਂਕਿ ਆਂਧਰਾ ਕ੍ਰਿਕਟ ਸੰਘ (ਏਸੀਏ) ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਹੈ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨਾਗਰਾਜੂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਦੋਸ਼ੀ ਨੇ ਪਿਛਲੇ ਸਮੇਂ ਵਿੱਚ ਕਈ ਲੋਕਾਂ ਨੂੰ ਧੋਖਾ ਦਿੱਤਾ ਹੈ ਅਤੇ ਕਥਿਤ ਤੌਰ ‘ਤੇ 40 ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹੈ।
ਮਾਰਚ ਵਿੱਚ,