ਪਟਨਾ, 9 ਮਈ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਮਈ ਨੂੰ ਪਟਨਾ ‘ਚ ਪਾਟਲੀਪੁੱਤਰ ਅਤੇ ਪਟਨਾ ਸਾਹਿਬ ਲੋਕ ਸਭਾ ਸੀਟਾਂ ਤੋਂ ਭਾਜਪਾ ਉਮੀਦਵਾਰਾਂ ਲਈ ਰੋਡ ਸ਼ੋਅ ਕਰਨਗੇ। ਪ੍ਰੋਗਰਾਮ ਦੇ ਵੇਰਵੇ ਸਾਂਝੇ ਕਰਦੇ ਹੋਏ ਬਿਹਾਰ ਭਾਜਪਾ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸਮਰਾਟ ਚੌਧਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਰੋਡ ਸ਼ੋਅ ਦੌਰਾਨ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਅਤੇ ਰਾਮ ਕ੍ਰਿਪਾਲ ਯਾਦਵ, ਜੋ ਕ੍ਰਮਵਾਰ ਪਟਨਾ ਸਾਹਿਬ ਅਤੇ ਪਾਟਲੀਪੁੱਤਰ ਸੀਟਾਂ ਤੋਂ ਪਾਰਟੀ ਦੇ ਉਮੀਦਵਾਰ ਹਨ, ਮੌਜੂਦ ਰਹਿਣਗੇ।
ਚੌਧਰੀ ਮੁਤਾਬਕ ਇਹ ਰੋਡ ਸ਼ੋਅ ਪ੍ਰਧਾਨ ਮੰਤਰੀ ਦਾ ਅਜਿਹਾ ਪਹਿਲਾ ਪ੍ਰੋਗਰਾਮ ਹੋਵੇਗਾ।
ਇਹ 12 ਮਈ ਸ਼ਾਮ ਨੂੰ ਡਾਕ ਬੰਗਲਾ ਚੌਂਕ ਖੇਤਰ ਵਿਖੇ ਰੱਖੀ ਗਈ ਹੈ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਲੋਕਾਂ ਤੋਂ ਇਲਾਵਾ, ਪੂਰੇ ਰਾਜ ਦੇ ਲੋਕ ਰੋਡ ਸ਼ੋਅ ਦੇਖਣ ਲਈ ਪਟਨਾ ਵਿੱਚ ਇਕੱਠੇ ਹੋਣਗੇ।
ਸੂਬਾ ਭਾਜਪਾ ਨੇ ਰੋਡ ਸ਼ੋਅ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਸੂਬੇ ਭਰ ਤੋਂ ਵਰਕਰਾਂ ਨੂੰ ਸੱਦਿਆ ਗਿਆ ਹੈ।
“ਇਹ ਰੋਡ ਸ਼ੋਅ ਪੂਰੇ ਸੂਬੇ ਨੂੰ ਇੱਕ ਵੱਡਾ ਸੰਦੇਸ਼ ਦੇਵੇਗਾ… ਪਿਛਲੇ 10 ਸਾਲਾਂ ਵਿੱਚ, ਪ੍ਰਧਾਨ ਮੰਤਰੀ ਨੇ ਸੰਵਿਧਾਨ ਅਤੇ ਦੇਸ਼ ਨੂੰ ਬਚਾਉਣ ਲਈ ਕੰਮ ਕੀਤਾ ਹੈ।