ਅਮਰੀਕਾ : ਅਮਰੀਕਾ ਵਿੱਚ ਭਾਰਤ ਦੇ ਰਾਸ਼ਟਰੀ ਝੰਡੇ ਦਾ ਅਪਮਾਨ ਕੀਤਾ ਗਿਆ। ਜਦੋਂ ਇੱਕ ਵਿਅਕਤੀ ਨੇ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਭਾਰਤੀ ਝੰਡੇ ਨੂੰ ਆਪਣੀ ਲੱਤ ਨਾਲ ਬੰਨ੍ਹ ਕੇ ਝੰਡੇ ਦਾ ਅਪਮਾਨ ਕੀਤਾ। ਕਥਿਤ ਤੌਰ ‘ਤੇ ਇਹ ਘਟਨਾ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਨੇੜੇ ਵਾਪਰੀ। ਵਿਅਕਤੀ ਨੇ ਆਪਣੀ ਲੱਤ ਨਾਲ ਭਾਰਤੀ ਝੰਡੇ ਨੂੰ ਬੰਨ੍ਹਿਆ ਹੋਇਆ ਹੈ ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਵੀਡੀਓ ‘ਚ ਕੁੱਝ ਵਿਅਕਤੀ ਉਸ ਦਾ ਵਿਅਕਤੀ ਦਾ ਵਿਰੋਧ ਕਰਦੇ ਨਜ਼ਰ ਆਏ ਤੇ ਉਸ ਨੂੰ ਪੈਰ ਨਾਲੋਂ ਕੌਮੀ ਝੰਡਾ ਖੋਲ੍ਹਣ ਲਈ ਕਹਿੰਦੇ ਰਹੇ ਪਰ ਇਸ ਦੇ ਬਾਵਜੂਦ ਵੀ ਉਹ ਵਿਅਕਤੀ ਲੰਬੇ ਸਮੇਂ ਤੱਕ ਪੈਰ ਨਾਲ ਝੰਡਾ ਬੰਨ੍ਹ ਕੇ ਘੁੰਮਦਾ ਰਿਹਾ। ਜਿਸ ਦੀ ਵੀਡੀਓ ਤੁਸੀਂ ਵੇਖ ਸਕਦੇ ਹੋ। ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਦੇ ਅਮਰੀਕੀ ਦੌਰੇ ਉੱਤੇ ਹਨ। ਇਸ ਦੌਰਾਨ ਅਮਰੀਕਾ ਦੇ ਆਪਣੇ ਪਹਿਲੇ ਸਰਕਾਰੀ ਦੌਰੇ ‘ਤੇ ਗਏ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ (ਪੀਐਮ ਮੋਦੀ) ਅਮਰੀਕਾ ਵਿਚ 3 ਦਿਨ ਰੁਕਣਗੇ। ਇਸ ਦੌਰਾਨ ਮੋਦੀ 72 ਘੰਟਿਆਂ ‘ਚ 10 ਪ੍ਰੋਗਰਾਮਾਂ ‘ਚ ਹਿੱਸਾ ਲੈਣਗੇ। ਮੋਦੀ ਦੇ ਦੌਰੇ ਦੀ ਸ਼ੁਰੂਆਤ ਤੋਂ ਪਹਿਲਾਂ 75 ਅਮਰੀਕੀ ਸਾਂਸਦਾਂ ਅਤੇ ਕਾਂਗਰਸ ਦੇ ਪ੍ਰਤੀਨਿਧੀਆਂ ਨੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੂੰ ਪੱਤਰ ਲਿਖਿਆ। ਉਸ ਪੱਤਰ ਵਿੱਚ, ਉਨ੍ਹਾਂ ਨੇ ਲਿਖਿਆ ਕਿ ਮਹਾਮਹਿਮ ਰਾਸ਼ਟਰਪਤੀ ਨੂੰ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਪੀਐਮ ਮੋਦੀ ਨਾਲ ਮੁਲਾਕਾਤ ਦੌਰਾਨ ਚਿੰਤਾ ਦੇ ਕੁਝ ਗੰਭੀਰ ਮੁੱਦਿਆਂ ‘ਤੇ ਵੀ ਚਰਚਾ ਕਰਨੀ ਚਾਹੀਦੀ ਹੈ।