ਜੈਪੁਰ, 27 ਅਪ੍ਰੈਲ (ਸ.ਬ.) ਰਾਜਸਥਾਨ ਪੁਲਿਸ ਨੇ ਸ਼ਨੀਵਾਰ ਨੂੰ ਅਜਮੇਰ ਵਿੱਚ ਇੱਕ ਮਸਜਿਦ ਵਿੱਚ ਇੱਕ ਮੌਲਵੀ ਦੀ ਹੱਤਿਆ ਤੋਂ ਬਾਅਦ ਸ਼ਹਿਰ ਵਿੱਚ ਵਾਧੂ ਬਲ ਤਾਇਨਾਤ ਕਰ ਦਿੱਤੇ ਹਨ, ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਤੜਕੇ 3 ਵਜੇ ਦੇ ਕਰੀਬ ਦੱਸੀ ਗਈ ਹੈ, ਪੁਲਿਸ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਦੇ ਸਮੇਂ ਮਸਜਿਦ ਵਿੱਚ ਛੇ ਨਾਬਾਲਗ ਸਨ, ਜਿਨ੍ਹਾਂ ਨੂੰ ਧਮਕਾਇਆ ਗਿਆ ਅਤੇ ਚੀਕਾਂ ਨਾ ਮਾਰਨ ਲਈ ਕਿਹਾ ਗਿਆ।
ਨਾਬਾਲਗਾਂ ਨੇ ਕਿਹਾ ਕਿ ਬਦਮਾਸ਼ਾਂ ਨੇ ਉਨ੍ਹਾਂ ਨੂੰ ਰੌਲਾ ਪਾਉਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ।
ਰਾਮਗੰਜ ਥਾਣੇ ਦੇ ਇੰਚਾਰਜ ਰਵਿੰਦਰ ਖਿੰਚੀ ਨੇ ਦੱਸਿਆ, ”ਮੌਲਵੀ ਮੁਹੰਮਦ ਮਾਹੀਰ (30) ਸ਼ਹਿਰ ਦੇ ਰਾਮਗੰਜ ਥਾਣੇ ਦੇ ਕੰਚਨ ਨਗਰ ‘ਚ ਸਥਿਤ ਮੁਹੰਮਦੀ ਮਦੀਨਾ ਮਸਜਿਦ ‘ਚ ਰਹਿੰਦਾ ਸੀ। ਉਸ ਦੇ ਨਾਲ ਕੁਝ ਬੱਚੇ ਵੀ ਰਹਿ ਰਹੇ ਸਨ। ਸਵੇਰੇ ਕਰੀਬ 3 ਵਜੇ ਬੱਚੇ ਰੌਲਾ ਪਾਉਂਦੇ ਹੋਏ ਬਾਹਰ ਆਏ ਤਾਂ ਗੁਆਂਢੀਆਂ ਨੂੰ ਕਤਲ ਦਾ ਪਤਾ ਲੱਗਾ। ਇਸ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ।”
ਖਿੰਚੀ ਨੇ ਦੱਸਿਆ ਕਿ ਤਿੰਨ ਬਦਮਾਸ਼ ਮਸਜਿਦ ਦੇ ਪਿੱਛੇ ਬਣੀ ਸੜਕ ਰਾਹੀਂ ਕਮਰੇ ‘ਚ ਦਾਖਲ ਹੋਏ ਅਤੇ ਮੌਲਵੀ ਦਾ ਕਤਲ ਕਰ ਦਿੱਤਾ। ਉਹ ਭੱਜ ਗਏ