ਚੇਨਈ, 19 ਅਪ੍ਰੈਲ (ਸ.ਬ.) ਤਾਮਿਲਨਾਡੂ ਦੀਆਂ 39 ਲੋਕ ਸਭਾ ਸੀਟਾਂ ਲਈ ਸ਼ੁੱਕਰਵਾਰ ਸਵੇਰੇ ਮਤਦਾਨ ਸ਼ੁਰੂ ਹੋ ਗਿਆ| ਤੇਲੰਗਾਨਾ ਅਤੇ ਪੁਡੂਚੇਰੀ ਦੇ ਸਾਬਕਾ ਰਾਜਪਾਲ ਤਮਿਲੀਸਾਈ ਸੁੰਦਰਰਾਜਨ, ਸਾਬਕਾ ਮੁੱਖ ਮੰਤਰੀ ਓ. ਪਨੀਰਸੇਲਵਮ, ਡੀ.ਐੱਮ.ਕੇ. ਦੇ ਸੀਨੀਅਰ ਨੇਤਾ ਟੀ.ਆਰ. ਬਾਲੂ, ਡੀਐਮਕੇ ਨੇਤਾ ਅਤੇ ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਭੈਣ ਕਨੀਮੋਝੀ ਕਰੁਣਾਨਿਧੀ, ਪ੍ਰਦੇਸ਼ ਭਾਜਪਾ ਪ੍ਰਧਾਨ ਕੇ. ਅੰਨਾਮਾਲਾਈ ਉਨ੍ਹਾਂ ਦਿੱਗਜਾਂ ‘ਚ ਸ਼ਾਮਲ ਹਨ, ਜਿਨ੍ਹਾਂ ਦੀ ਕਿਸਮਤ ਦਾ ਫੈਸਲਾ ਅੱਜ ਵੋਟਰ ਕਰਨਗੇ।
ਰਾਜ ਵਿੱਚ 6.23 ਕਰੋੜ ਯੋਗ ਵੋਟਰ ਹਨ। ਜਿਨ੍ਹਾਂ ਵਿੱਚੋਂ 3.17 ਕਰੋੜ ਔਰਤਾਂ, 3.06 ਕਰੋੜ ਪੁਰਸ਼ ਹਨ।
39 ਲੋਕ ਸਭਾ ਹਲਕਿਆਂ ਤੋਂ 950 ਉਮੀਦਵਾਰਾਂ ‘ਚੋਂ 874 ਪੁਰਸ਼ ਅਤੇ 76 ਔਰਤਾਂ ਹਨ।
ਭਾਰਤ ਦੇ ਚੋਣ ਕਮਿਸ਼ਨ ਦੁਆਰਾ ਤਾਮਿਲਨਾਡੂ ਵਿੱਚ ਕੁੱਲ 39 ਜਨਰਲ ਅਬਜ਼ਰਵਰ, 20 ਪੁਲਿਸ ਅਬਜ਼ਰਵਰ, 58 ਖਰਚਾ ਨਿਗਰਾਨ ਅਤੇ ਇੱਕ ਵਿਸ਼ੇਸ਼ ਖਰਚ ਨਿਗਰਾਨ ਤਾਇਨਾਤ ਕੀਤਾ ਗਿਆ ਹੈ।
–VOICE
aal/sha