ਵਾਰਾਣਸੀ, 8 ਮਈ (ਏਜੰਸੀ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ 14 ਮਈ ਨੂੰ ਉੱਤਰ ਪ੍ਰਦੇਸ਼ ਦੀ ਵਾਰਾਣਸੀ ਲੋਕ ਸਭਾ ਸੀਟ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਹ 13 ਮਈ ਨੂੰ ਆਪਣੇ ਸੰਸਦੀ ਹਲਕੇ ਵਿਚ ਰੋਡ ਸ਼ੋਅ ਕਰਨਗੇ।
ਜ਼ਿਲ੍ਹਾ ਅਧਿਕਾਰੀਆਂ ਅਨੁਸਾਰ ਰੋਡ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਲੰਕਾ ਵਿੱਚ ਬਨਾਰਸ ਹਿੰਦੂ ਯੂਨੀਵਰਸਿਟੀ (ਬੀਐਚਯੂ) ਦੇ ਮੁੱਖ ਗੇਟ ‘ਤੇ ਮਦਨ ਮੋਹਨ ਮਾਲਵੀਆ ਦੀ ਮੂਰਤੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਰੋਡ ਸ਼ੋਅ ਕਾਸ਼ੀ ਵਿਸ਼ਵਨਾਥ ਕੋਰੀਡੋਰ ‘ਤੇ ਸਮਾਪਤ ਹੋਵੇਗਾ।
ਰੋਡ ਸ਼ੋਅ ‘ਚ ਲੱਖਾਂ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਭਾਜਪਾ ਨੇਤਾ ਦਿਲੀਪ ਪਟੇਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦਾ ਪੰਜ ਕਿਲੋਮੀਟਰ ਲੰਬਾ ਰੋਡ ਸ਼ੋਅ ਅੱਸੀ, ਸੋਨਾਰਪੁਰਾ, ਜੰਗਮ ਬਾਰੀ, ਗੋਦੌਲੀਆ ਅਤੇ ਬੰਸਫਾਟਕ ਤੋਂ ਹੁੰਦੇ ਹੋਏ ਵਿਸ਼ਵਨਾਥ ਕੋਰੀਡੋਰ ਤੱਕ ਜਾਵੇਗਾ।
ਇਸ ਦੌਰਾਨ ਪੀਐਮ ਮੋਦੀ ਦਾ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ। ਰੋਡ ਸ਼ੋਅ ਨੂੰ ਇਤਿਹਾਸਕ ਬਣਾਉਣ ਲਈ ਵਰਕਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਜਾ ਰਹੀਆਂ ਹਨ।
ਵਾਰਾਣਸੀ ਸੰਸਦੀ ਖੇਤਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਦੀ ਬੁੱਧਵਾਰ ਨੂੰ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ ਹੈ।
ਇਸ ਤੋਂ ਬਾਅਦ ਸਾਰੇ 21 ਵਿੱਚ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ