ਚੇਨਈ, 9 ਮਈ (ਏਜੰਸੀ)-ਭਾਰਤੀ ਮੌਸਮ ਵਿਭਾਗ (IMD) ਨੇ ਤਾਮਿਲਨਾਡੂ ‘ਚ 9 ਮਈ ਤੋਂ 14 ਮਈ ਤੱਕ ਭਾਰੀ ਮੀਂਹ ਅਤੇ ਹਵਾਵਾਂ ਦੀ ਸੰਭਾਵਨਾ ਨੂੰ ਲੈ ਕੇ ‘ਯੈਲੋ’ ਅਲਰਟ ਜਾਰੀ ਕੀਤਾ ਹੈ।
ਮੌਸਮ ਵਿਭਾਗ ਨੇ ਵੀਰਵਾਰ ਨੂੰ ਜਾਰੀ ਇਕ ਬਿਆਨ ‘ਚ ਕਿਹਾ ਕਿ ਅਗਲੇ ਪੰਜ ਦਿਨਾਂ ‘ਚ ਤਾਮਿਲਨਾਡੂ ‘ਚ ਭਾਰੀ ਮੀਂਹ ਦੇ ਨਾਲ 40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ।
ਆਈਐਮਡੀ ਨੇ ਕਿਹਾ, “ਰਾਜ ਦੇ ਨੀਲਗਿਰੀ, ਕੋਇੰਬਟੂਰ, ਤਿਰੁਪੁਰ, ਡਿੰਡੀਗੁਲ, ਕਰੂਰ, ਇਰੋਡ, ਨਮੱਕਲ ਅਤੇ ਸਲੇਮ ਜ਼ਿਲ੍ਹਿਆਂ ਵਿੱਚ ਅਗਲੇ ਕੁਝ ਦਿਨਾਂ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ।
ਚੇਨਈ ਦੇ ਕੁਝ ਹਿੱਸਿਆਂ ‘ਚ ਵੀਰਵਾਰ ਨੂੰ ਦਰਮਿਆਨੀ ਅਤੇ ਹਲਕੀ ਬਾਰਿਸ਼ ਹੋਈ। ਹਲਕੀ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ 35-36 ਡਿਗਰੀ ਸੈਲਸੀਅਸ ਦੇ ਆਸ-ਪਾਸ ਡਿੱਗ ਗਿਆ ਹੈ ਜਦਕਿ ਘੱਟੋ-ਘੱਟ ਤਾਪਮਾਨ 26 ਤੋਂ 27 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ।
–VOICE
aal/dan