ਨਵੀਂ ਦਿੱਲੀ, 7 ਮਈ (ਏਜੰਸੀ) : ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 35 ਕਰੋੜ ਰੁਪਏ ਦੀ ਨਕਦੀ ਬਰਾਮਦ ਕਰਨ ਤੋਂ ਬਾਅਦ ਮੰਗਲਵਾਰ ਸਵੇਰੇ ਝਾਰਖੰਡ ਦੇ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਕੱਤਰ (ਪੀ.ਐੱਸ.) ਸੰਜੀਵ ਕੁਮਾਰ ਲਾਲ ਅਤੇ ਉਨ੍ਹਾਂ ਦੇ ਨੌਕਰ ਜਹਾਂਗੀਰ ਆਲਮ ਨੂੰ ਗ੍ਰਿਫਤਾਰ ਕਰ ਲਿਆ। ਇਸ ਦੌਰਾਨ ਸੂਤਰਾਂ ਨੇ ਦੱਸਿਆ ਕਿ ਵਿੱਤੀ ਜਾਂਚ ਏਜੰਸੀ ਇਸ ਬਾਰੇ ਕਾਂਗਰਸੀ ਮੰਤਰੀ ਆਲਮਗੀਰ ਆਲਮ ਤੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ। ਉਸ ਨੂੰ ਜਲਦੀ ਹੀ ਏਜੰਸੀ ਵੱਲੋਂ ਤਲਬ ਕੀਤਾ ਜਾਵੇਗਾ।
ਸੋਮਵਾਰ ਨੂੰ ਈਡੀ ਨੇ ਆਲਮਗੀਰ ਆਲਮ ਦੇ ਪੀਐਸ ਅਤੇ ਹੋਰ ਕਰੀਬੀ ਸਾਥੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ। ਜ਼ਬਤ ਕਰੰਸੀ ਨੋਟਾਂ ਦੀ ਗਿਣਤੀ ਦੇਰ ਰਾਤ ਤੱਕ ਜਾਰੀ ਰਹੀ ਅਤੇ ਹੁਣ ਤੱਕ ਕੁੱਲ 35.23 ਕਰੋੜ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ।
ਅਧਿਕਾਰੀਆਂ ਅਨੁਸਾਰ ਜਹਾਂਗੀਰ ਆਲਮ ਨੇ ਮੁੱਢਲੀ ਪੁੱਛਗਿੱਛ ਵਿੱਚ ਮੰਨਿਆ ਕਿ ਉਹ “ਕਮਿਸ਼ਨ ਅਤੇ ਰਿਸ਼ਵਤ ਦੇ ਪੈਸੇ” ਦਾ ਕੇਅਰਟੇਕਰ ਸੀ, ਜਿਸ ਲਈ ਉਸਨੂੰ ਲਗਭਗ 15,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲਦੀ ਸੀ।
“ਇਹ ਮੰਤਰੀ ਆਲਮਗੀਰ ਸੀ ਜਿਸ ਨੇ ਜਹਾਂਗੀਰ ਨੂੰ ਆਪਣੇ ਪੀਐਸ ਸੰਜੀਵ ਕੁਮਾਰ ਲਾਲ ਦੀ ਰਿਹਾਇਸ਼ ‘ਤੇ ਨੌਕਰ ਵਜੋਂ ਨਿਯੁਕਤ ਕੀਤਾ ਸੀ। ਇਸ ਤੋਂ ਪਹਿਲਾਂ ਕੁਝ ਦਿਨ ਉਹ ਕੰਮ ਵੀ ਕਰ ਚੁੱਕੇ ਹਨ