ਰਾਂਚੀ, 6 ਮਈ (ਏਜੰਸੀ) : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਸੋਮਵਾਰ ਨੂੰ ਝਾਰਖੰਡ ਦੇ ਪੇਂਡੂ ਵਿਕਾਸ ਮੰਤਰੀ ਆਲਮਗੀਰ ਆਲਮ ਦੇ ਨਿੱਜੀ ਸਹਾਇਕ (ਪੀਏ) ਸੰਜੀਵ ਕੁਮਾਰ ਅਤੇ ਰਾਂਚੀ ਵਿੱਚ ਕਈ ਹੋਰਾਂ ਦੇ ਘਰ ਸਮੇਤ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਸੰਜੀਵ ਕੁਮਾਰ ਦੇ ਘਰ ਕੰਮ ਕਰਨ ਵਾਲੇ ਵਿਅਕਤੀ ਦੇ ਘਰੋਂ ਕਰੋੜਾਂ ਦੀ ਨਕਦੀ ਦਾ ਪਹਾੜ ਬਰਾਮਦ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ 25 ਕਰੋੜ ਰੁਪਏ ਤੋਂ ਵੱਧ ਹੋ ਸਕਦੀ ਹੈ।
ਛਾਪੇਮਾਰੀ ਦੀ ਫੁਟੇਜ ਵਿੱਚ ਕਥਿਤ ਤੌਰ ‘ਤੇ ਸੰਜੀਵ ਕੁਮਾਰ ਦੇ ਘਰੇਲੂ ਸਹਾਇਕ ਦੇ ਕਮਰੇ ਵਿੱਚ ਫੈਲੇ ਕਰੰਸੀ ਨੋਟਾਂ ਦੇ ਇੱਕ ਵੱਡੇ ਢੇਰ ਨੂੰ ਦਿਖਾਇਆ ਗਿਆ ਹੈ।
70 ਸਾਲਾ ਮੰਤਰੀ ਝਾਰਖੰਡ ਵਿਧਾਨ ਸਭਾ ਵਿੱਚ ਪਾਕੁੜ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਕਾਂਗਰਸੀ ਆਗੂ ਹਨ।
ਮਨੀ ਲਾਂਡਰਿੰਗ ਰੋਕੂ ਕਾਨੂੰਨ (ਪੀਐਮਐਲਏ) ਦੇ ਤਹਿਤ ਹਾਲ ਹੀ ਵਿੱਚ ਮਾਰੇ ਗਏ ਛਾਪਿਆਂ ਵਿੱਚ ਝਾਰਖੰਡ ਪੇਂਡੂ ਵਿਕਾਸ ਵਿਭਾਗ ਦੇ ਸਾਬਕਾ ਮੁੱਖ ਇੰਜਨੀਅਰ ਵੀਰੇਂਦਰ ਰਾਮ ਨਾਲ ਸਬੰਧਤ ਇੰਜੀਨੀਅਰ ਵਿਕਾਸ ਕੁਮਾਰ ਦੀ ਰਿਹਾਇਸ਼ ਸਮੇਤ ਨੌਂ ਤੋਂ ਵੱਧ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਸਹਿਯੋਗੀ
ਈਡੀ ਦੀ ਟੀਮ