ਹੈਦਰਾਬਾਦ, 7 ਅਪ੍ਰੈਲ (ਏਜੰਸੀ) : ਤੇਲੰਗਾਨਾ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ (ਟੀਐਸਆਰਟੀਸੀ) ਦੀ ਇਕ ਇਲੈਕਟ੍ਰਿਕ ਬੱਸ ਨੂੰ ਸ਼ੁੱਕਰਵਾਰ ਨੂੰ ਹੈਦਰਾਬਾਦ ਵਿਚ ਅੱਗ ਲੱਗ ਗਈ। ਇਹ ਘਟਨਾ ਬੇਗਮਪੇਟ ਹਵਾਈ ਅੱਡੇ ਨੇੜੇ ਵਾਪਰੀ ਜਦੋਂ ਸਿਟੀ ਬੱਸ ਸ਼ਮਸ਼ਾਬਾਦ ਤੋਂ ਜੁਬਲੀ ਬੱਸ ਸਟੇਸ਼ਨ ਜਾ ਰਹੀ ਸੀ। ਇੰਜਣ ‘ਚ ਧੂੰਆਂ ਦੇਖ ਕੇ ਬੱਸ ਡਰਾਈਵਰ ਨੇ ਗੱਡੀ ਰੋਕ ਕੇ ਸਵਾਰੀਆਂ ਨੂੰ ਸੁਚੇਤ ਕੀਤਾ। ਬੱਸ ‘ਚੋਂ ਸਾਰੇ ਯਾਤਰੀ ਸੁਰੱਖਿਅਤ ਉਤਰ ਗਏ। ਫਾਇਰ ਟੈਂਡਰ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। ਅਧਿਕਾਰੀਆਂ ਨੇ ਦੱਸਿਆ ਕਿ ਬੱਸ ਦਾ ਕੁਝ ਹਿੱਸਾ ਹੀ ਨੁਕਸਾਨਿਆ ਗਿਆ ਹੈ। ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਸ਼ੱਕ ਹੈ। TSRTC ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।