ਨਵੀਂ ਦਿੱਲੀ : ਵਹਟਸਐੱਪ ਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਯੂਜ਼ਰਜ਼ ਵੱਲੋਂ ਕੀਤੀ ਜਾਂਦੀ ਹੈ। ਇਸਦੀ ਮਦਦ ਨਾਲ, ਤੁਸੀਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਸੁਨੇਹਾ ਦੇ ਸਕਦੇ ਹੋ। ਪਰ ਕੁਝ ਦੇਸ਼ ਅਜਿਹੇ ਹਨ ਜਿੱਥੇ ਵਹਟਸਐੱਪ ਕੰਮ ਨਹੀਂ ਕਰਦਾ।
ਤੁਸੀਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਕਿਵੇਂ ਸੁਨੇਹਾ ਦੇ ਸਕਦੇ ਹੋ? ਇਸਦੇ ਲਈ ਵਹਟਸਐੱਪ ਇੱਕ ਪ੍ਰੌਕਸੀ ਫੀਚਰ ਲੈ ਕੇ ਆਇਆ ਹੈ, ਜੋ ਤੁਹਾਡੀ ਮਦਦ ਕਰ ਸਕਦਾ ਹੈ।
ਜਦੋਂ ਵਹਟਸਐੱਪ ਨਾਲ ਸਿੱਧਾ ਕੁਨੈਕਟ ਕਰਨਾ ਸੰਭਵ ਨਹੀਂ ਹੁੰਦਾ, ਤਾਂ ਤੁਹਾਡੀ ਐਪ ਇਕ ਪ੍ਰੌਕਸੀ ਸਰਵਰ ਰਾਹੀਂ ਜੁੜ ਸਕਦੀ ਹੈ। ਪ੍ਰੌਕਸੀ ਦੀ ਵਰਤੋਂ ਕਰ ਕੇ ਵਹਟਸਐੱਪ ਗੋਪਨੀਅਤਾ ਤੇ ਸਿਕਿਓਰਟੀ ਫੀਚਰ ਵਿਚ ਕੋਈ ਬਦਲਾਅ ਨਹੀਂ ਹੋਇਆ ਹੈ।
ਧਿਆਨ ਰੱਖੋ ਕਿ ਤੁਹਾਡੇ ਨਿੱਜੀ ਸੁਨੇਹੇ ਤੇ ਕਾਲਾਂ ਅਜੇ ਵੀ ਐਂਡ-ਟੂ-ਐਂਡ ਐਨਕ੍ਰਿਪਟਡ ਹੋਣਗੀਆਂ। ਇਸਦਾ ਮਤਲਬ ਹੈ ਕਿ ਤੁਹਾਡੇ ਮੈਸੇਜ ਹਾਲੇ ਵੀ ਰਿਸੀਵਰ ਤੇ ਤੁਹਾਡੇ ਵਿਚਕਾਰ ਰਹਿਣਗੇ।
ਵਹਟਸਐੱਪ ਨੇ ਹਾਲ ਹੀ ‘ਚ ਇਕ ਟਵੀਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਉਸਨੇ ਇਨ੍ਹਾਂ ਵਿਸ਼ੇਸ਼ਤਾਵਾਂ ਦਾ ਜ਼ਿਕਰ ਕੀਤਾ ਹੈ। ਇੱਥੇ ਅਸੀਂ ਇਕ ਪੋਸਟ ਦਾ ਸਕਰੀਨ ਸ਼ਾਟ ਸਾਂਝਾ ਕਰ ਰਹੇ ਹਾਂ, ਜੋ ਇਸਨੂੰ ਸਮਝਣ ਵਿੱਚ ਮਦਦ ਕਰੇਗਾ।
ਤੁਹਾਨੂੰ ਦੱਸ ਦੇਈਏ ਕਿ ਸਭ ਤੋਂ ਪਹਿਲਾਂ ਇੰਟਰਨੈੱਟ ਦੀ ਮਦਦ ਨਾਲ ਤੁਹਾਨੂੰ ਸੋਸ਼ਲ ਮੀਡੀਆ ਜਾਂ ਸਰਚ ਇੰਜਣ ਤੋਂ ਅਜਿਹੇ ਸਰੋਤ ਦੀ ਖੋਜ ਕਰਨੀ ਪਵੇਗੀ, ਜਿਸ ਨੇ ਪ੍ਰੌਕਸੀ ਕ੍ਰਿਏਟ ਕੀਤੀ ਹੈ।
ਐਂਡਰਾਇਡ ‘ਤੇ ਪ੍ਰੌਕਸੀ ਨਾਲ ਕਿਵੇਂ ਜੁੜੀਏ…ਸਭ ਤੋਂ ਪਹਿਲਾਂ ਆਪਣੇ ਵ੍ਹਟਸਐਪ ਨੂੰ ਲੇਟੈਸਟ ਵਰਜ਼ਨ ‘ਤੇ ਅਪਡੇਟ ਕਰੋ। ਹੁਣ ਚੈਟ ਟੈਬ ‘ਚ ਮੋਰ ਆਪਸ਼ਨ ‘ਤੇ ਜਾਓ ਅਤੇ ਸੈਟਿੰਗ ‘ਤੇ ਟੈਪ ਕਰੋ। ਫਿਰ ਸਟੋਰੇਜ ਤੇ ਡੇਟਾ ‘ਤੇ ਜਾਓ ਅਤੇ ਪ੍ਰੌਕਸੀ ‘ਤੇ ਟੈਪ ਕਰੋ। ਹੁਣ ਯੂਜ਼ ਪ੍ਰੌਕਸੀ ਵਿਕਲਪ ‘ਤੇ ਟੈਪ ਕਰੋ। ਹੁਣ ਸੈੱਟ ਪ੍ਰੌਕਸੀ ‘ਤੇ ਟੈਪ ਕਰੋ ਤੇ ਪ੍ਰੌਕਸੀ ਐਡਰੈੱਸ ਦਿਓ। ਫਿਰ ਸੇਵ ‘ਤੇ ਟੈਪ ਕਰੋ। ਇੱਕ ਚੈੱਕ ਮਾਰਕ ਦਿਖਾਏਗਾ ਕਿ ਕੀ ਕੁਨੈਕਸ਼ਨ ਸਫਲ ਹੈ।
ਜੇਕਰ ਤੁਸੀਂ ਅਜੇ ਵੀ ਪ੍ਰੌਕਸੀ ਦੀ ਵਰਤੋਂ ਕਰ ਕੇ ਵਹਟਸਐੱਪ ਸੁਨੇਹੇ ਭੇਜਣ ਜਾਂ ਪ੍ਰਾਪਤ ਕਰਨ ਵਿਚ ਅਸਮਰੱਥ ਹੋ ਤਾਂ ਹੋ ਸਕਦਾ ਹੈ ਕਿ ਪ੍ਰੌਕਸੀ ਬਲੌਕ ਕੀਤੀ ਗਈ ਹੋਵੇ। ਤੁਸੀਂ ਬਲੌਕ ਕੀਤੇ ਗਏ ਪ੍ਰੌਕਸੀ ਐਡਰੈੱਸ ਨੂੰ ਮਿਟਾਉਣ ਲਈ ਦੇਰ ਤਕ ਦਬਾਈ ਰੱਖ ਸਕਦੇ ਹੋ।