ਜੈਪੁਰ, 4 ਅਪ੍ਰੈਲ (ਸ.ਬ.) ਜੈਪੁਰ ਵਿੱਚ ਇੱਕ ਔਰਤ ਨੇ ਹਸਪਤਾਲ ਦੇ ਮੁੱਖ ਗੇਟ ਦੇ ਬਾਹਰ ਆਪਣੇ ਬੱਚੇ ਨੂੰ ਜਨਮ ਦਿੱਤਾ ਜਦੋਂ ਸਟਾਫ ਨੇ ਉਸਨੂੰ ਦਾਖਲ ਕਰਨ ਤੋਂ ਇਨਕਾਰ ਕਰ ਦਿੱਤਾ। ਘਟਨਾ ਬੁੱਧਵਾਰ ਰਾਤ ਦੀ ਹੈ ਜਦੋਂ ਸਟਾਫ ਨੇ ਔਰਤ ਨੂੰ ਕਿਸੇ ਹੋਰ ਹਸਪਤਾਲ ਲਈ ਰੈਫਰ ਕਰ ਦਿੱਤਾ ਅਤੇ ਐਂਬੂਲੈਂਸ ਦਾ ਪ੍ਰਬੰਧ ਨਹੀਂ ਕੀਤਾ।
ਔਰਤ, ਜੋ ਕਿ ਜਣੇਪੇ ਦੀ ਤੀਬਰ ਦਰਦ ਵਿੱਚ ਸੀ, ਨੇ ਹਸਪਤਾਲ ਦੇ ਗੇਟ ਦੇ ਸਾਹਮਣੇ ਇੱਕ ਬੱਚੀ ਨੂੰ ਜਨਮ ਦਿੱਤਾ।
ਹਸਪਤਾਲ ਦੇ ਬਾਹਰ ਭਾਰੀ ਭੀੜ ਇਕੱਠੀ ਹੋ ਗਈ ਜਿਸ ਤੋਂ ਬਾਅਦ ਸਟਾਫ ਮਹਿਲਾ ਨੂੰ ਮਹਿਲਾ ਵਾਰਡ ਵਿੱਚ ਲੈ ਗਿਆ।
ਸੂਤਰਾਂ ਮੁਤਾਬਕ ਅਸ਼ੋਕ ਵਰਮਾ ਆਪਣੀ ਪਤਨੀ ਨੂੰ ਜਣੇਪੇ ਦਾ ਦਰਦ ਹੋਣ ‘ਤੇ ਕਨਵਟੀਆ ਹਸਪਤਾਲ ਲੈ ਗਿਆ। ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਜਨਾਨਾ ਹਸਪਤਾਲ ਰੈਫਰ ਕਰ ਦਿੱਤਾ। ਵਰਮਾ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਬੇਨਤੀ ਕੀਤੀ। ਸਟਾਫ ਨੇ ਸਾਫ਼ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਤਕਰਾਰ ਸ਼ੁਰੂ ਹੋ ਗਿਆ। ਸਟਾਫ ਨੇ ਫਿਰ ਉਨ੍ਹਾਂ ਨੂੰ ਇਮਾਰਤ ਛੱਡ ਕੇ ਜਨਾਨਾ ਹਸਪਤਾਲ ਜਾਣ ਲਈ ਕਿਹਾ। ਸਟਾਫ ਨੇ ਨਾ ਤਾਂ ਔਰਤ ਦੀ ਮਦਦ ਕੀਤੀ ਅਤੇ ਨਾ ਹੀ ਉਸ ਨੂੰ ਐਂਬੂਲੈਂਸ ਮੁਹੱਈਆ ਕਰਵਾਈ।
ਹਸਪਤਾਲ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਔਰਤ ਨੇ ਹਸਪਤਾਲ ਦੇ ਨਾਲ ਲੱਗਦੇ ਪਲੇਟਫਾਰਮ ‘ਤੇ ਬੱਚੀ ਨੂੰ ਜਨਮ ਦਿੱਤਾ