ਹਾਦਸੇ ਵਿਚ ਮਹਿਲਾ ਦੀ ਮੌਤ, ਪਰਿਵਾਰ ਨੂੰ ਮਿਲੇਗਾ 61 ਅਰਬ ਰੁਪਏ ਮੁਆਵਜ਼ਾ
ਅਮਰੀਕਾ : ਸੜਕ ਹਾਦਸੇ ਵਿਚ ਇਕ ਮਹਿਲਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਨੂੰ 61 ਅਰਬ
ਰੁਪਏ ਮੁਆਵਜ਼ਾ ਮਿਲੇਗਾ। ਇਹ ਸਾਰਾ ਪੈਸਾ ਸਿਰਫ਼ ਇੱਕ ਪਰਿਵਾਰ ਨੂੰ ਮਿਲਣ ਵਾਲਾ ਹੈ।
ਡੇਲੀ ਮੇਲ ਦੀ ਰਿਪੋਰਟ ਮੁਤਾਬਕ ਮਾਮਲਾ ਅਮਰੀਕਾ ਦਾ ਹੈ। ਸੇਂਟ ਲੁਈਸ ਦੀ ਰਹਿਣ ਵਾਲੀ 25
ਸਾਲਾ ਮਾਰੀਸਾ ਪੌਲੀਟੇ ਇੱਕ ਦਿਨ ਕੰਮ ਤੋਂ ਘਰ ਜਾ ਰਹੀ ਸੀ। ਉਦੋਂ ਸਾਹਮਣੇ ਤੋਂ ਇਕ ਕਾਰ ਆਈ
ਅਤੇ ਦਰੜ ਕੇ ਚਲੀ ਗਈ। ਮਾਰੀਸਾ ਨੂੰ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ
ਸਕਿਆ। ਜਦੋਂ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਕਾਰ ਦਾ ਡਰਾਈਵਰ 20 ਸਾਲ ਦਾ
ਲੜਕਾ ਸੀ ਅਤੇ ਉਸ ਨੇ ਦੁਰਘਟਨਾ ਤੋਂ ਪਹਿਲਾਂ ਵ੍ਹਿਪ-ਇਟ ਲਿਆ ਸੀ। ਇਸ ਵਿਚ ਨਾਈਟਰਸ ਆਕਸਾਈਡ
ਹੁੰਦਾ ਹੈ, ਜਿਸ ਨੂੰ ਲਾਫਿੰਗ ਗੈਸ ਵੀ ਕਿਹਾ ਜਾਂਦਾ ਹੈ। ਪਤਾ ਲੱਗਾ ਹੈ ਕਿ ਵ੍ਹਿਪ-ਇਟ ਲੈਣ
ਕਾਰਨ ਉਸ ਨੂੰ ਗੱਡੀ ਚਲਾਉਂਦੇ ਸਮੇਂ ਨੀਂਦ ਆ ਗਈ, ਜਿਸ ਕਾਰਨ ਉਹ ਕਾਰ ‘ਤੇ ਕਾਬੂ ਗੁਆ ਬੈਠਾ।
ਮਾਮਲਾ ਅਦਾਲਤ ਤੱਕ ਪਹੁੰਚ ਗਿਆ। ਮਾਰੀਸਾ ਦੇ ਪਰਿਵਾਰ ਨੇ ਕੰਪਨੀ ਨੂੰ ਅਦਾਲਤ ਵਿੱਚ ਘਸੀਟਿਆ।
ਕਿਹਾ-ਕੰਪਨੀ ਕਿਸੇ ਹੋਰ ਚੀਜ਼ ਦੀ ਆੜ ਵਿੱਚ ਜ਼ਹਿਰ ਵੇਚ ਰਹੀ ਹੈ। ਅਦਾਲਤ ਨੇ ਕੰਪਨੀ ਨੂੰ
ਦੋਸ਼ੀ ਪਾਇਆ ਅਤੇ ਪਰਿਵਾਰ ਨੂੰ $745 ਮਿਲੀਅਨ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ। ਸਮਝੌਤੇ
ਦੀਆਂ ਸ਼ਰਤਾਂ ਮੁਤਾਬਕ ਕੰਪਨੀ 70 ਫੀਸਦੀ ਸ਼ੇਅਰ ਦੇਵੇਗੀ। 20 ਫੀਸਦੀ ਵਿਕਰੇਤਾ ਅਤੇ 10
ਫੀਸਦੀ ਡਰਾਈਵਰ ਦੇ ਪਰਿਵਾਰ ਦੁਆਰਾ ਸਹਿਣ ਕੀਤਾ ਜਾਵੇਗਾ। ਇਸ ਨੂੰ ਹਾਦਸੇ ਦਾ ਸਭ ਤੋਂ ਵੱਡਾ
ਮੁਆਵਜ਼ਾ ਦੱਸਿਆ ਜਾ ਰਿਹਾ ਹੈ। ਅਦਾਲਤ ਨੇ ਕਿਹਾ ਕਿ ਗੱਡੀ ਚਲਾਉਂਦੇ ਸਮੇਂ ਨਸ਼ੀਲੇ ਪਦਾਰਥਾਂ
ਦੀ ਵਰਤੋਂ ਕਰਨਾ ਗੈਰ-ਕਾਨੂੰਨੀ ਹੈ ਅਤੇ ਡਰਾਈਵਰ ਨੂੰ ਇਹ ਪਤਾ ਸੀ। ਦੱਸ ਦਈਏ ਕਿ ਨਾਈਟਰਸ
ਆਕਸਾਈਡ ਲੈਣ ਨਾਲ ਮਤਲੀ, ਚੱਕਰ ਆਉਣੇ, ਸਿਰ ਦਰਦ ਅਤੇ ਬੇਹੋਸ਼ੀ ਹੋ ਸਕਦੀ ਹੈ। ਦੁਨੀਆ ਦੇ ਕਈ
ਦੇਸ਼ਾਂ ਵਿੱਚ ਇਸ ਨੂੰ ਵੇਚਣਾ ਅਤੇ ਰੱਖਣਾ ਗੈਰ-ਕਾਨੂੰਨੀ ਮੰਨਿਆ ਜਾਂਦਾ ਹੈ। ਜੇਲ੍ਹ ਦੀ
ਸਜ਼ਾ ਵੀ ਹੋ ਸਕਦੀ ਹੈ।