ਨਵੀ ਦਿੱਲੀ : ਸੀਰਮ ਇੰਸਟੀਚਿਊਟ ਆਫ ਇੰਡੀਆ ਦਾ ਇੱਕ ਡਾਇਰੈਕਟਰ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ। ਕਿਸੇ ਅਣਪਛਾਤੇ ਵਿਅਕਤੀ ਨੇ ਉਸ ਤੋਂ ਇੱਕ ਕਰੋੜ ਰੁਪਏ ਬੈਂਕ ਖਾਤੇ ਵਿੱਚ ਟਰਾਂਸਫਰ ਕਰਵਾ ਲਿਤੇ। ਖਾਸ ਗੱਲ ਇਹ ਹੈ ਕਿ ਵਿਅਕਤੀ ਨੇ ਆਪਣੇ ਆਪ ਨੂੰ ਇੰਸਟੀਚਿਊਟਦਾ ਸੀਈਓ ਅਦਾਰ ਪੂਨਾਵਾਲਾ ਦੱਸ ਕੇ ਪੈਸੇ ਟਰਾਂਸਫਰ ਕਰਨ ਦੀ ਗੱਲ ਕਹੀ ਸੀ। ਪੁਣੇ ਪੁਲਿਸ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਘਟਨਾ ਬੁੱਧਵਾਰ ਅਤੇ ਵੀਰਵਾਰ ਦੀ ਦੱਸੀ ਜਾ ਰਹੀ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਧੋਖਾਧੜੀ ਅਤੇ ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਸੀਨੀਅਰ ਪੁਲਸ ਇੰਸਪੈਕਟਰ ਪ੍ਰਤਾਪ ਮਾਨਕਰ ਨੇ ਦੱਸਿਆ ਕਿ ਕੰਪਨੀ ਦੇ ਡਾਇਰੈਕਟਰ ਸਤੀਸ਼ ਦੇਸ਼ਪਾਂਡੇ ਦੀ ਤਰਫੋਂ ਬੂੰਦ ਗਾਰਡਨ ਥਾਣੇ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਉਸਨੇ ਦੱਸਿਆ ਕਿ ਮੇਰੇ ਕੋਲ ਇੱਕ ਵਟਸਐਪ ਮੈਸੇਜ ਆਇਆ, ਜਿਸ ਵਿੱਚ ਵਿਅਕਤੀ ਨੇ ਆਪਣੇ ਆਪ ਨੂੰ ਅਦਾਰ ਪੂਨਾਵਾਲਾ ਦੱਸਿਆ। ਮੈਸੇਜ ‘ਚ 1 ਕਰੋੜ ਰੁਪਏ ਮੰਗੇ ਗਏ ਸਨ। ਜਦੋਂ ਮੈਂ ਪੈਸੇ ਟਰਾਂਸਫਰ ਕੀਤੇ ਤਾਂ ਪਤਾ ਲੱਗਾ ਕਿ ਮੇਰੇ ਨਾਲ ਧੋਖਾ ਹੋਇਆ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਮੈਸੇਜ ‘ਤੇ ਜੋ ਨੰਬਰ ਆਇਆ ਸੀ, ਉਹ ਅਦਾਰ ਪੂਨਾਵਾਲਾ ਦਾ ਸੀ। ਕੰਪਨੀ ਦੇ ਅਧਿਕਾਰੀਆਂ ਨੇ ਇਸ ਸੰਦੇਸ਼ ਨੂੰ ਸੀਈਓਸਮਝ ਕੇ ਆਨਲਾਈਨ ਪੈਸੇ ਟਰਾਂਸਫਰ ਕਰ ਦਿੱਤੇ। ਪੈਸੇ ਟਰਾਂਸਫਰ ਕਰਨ ਤੋਂ ਬਾਅਦ ਸਤੀਸ਼ ਦੇਸ਼ਪਾਂਡੇ ਨੂੰ ਅਹਿਸਾਸ ਹੋਇਆ ਕਿ ਅਦਾਰ ਪੂਨਾਵਾਲਾ ਕਦੇ ਵੀ ਇਸ ਤਰ੍ਹਾਂ ਦਾ ਮੈਸੇਜ ਕਰਕੇ ਪੈਸੇ ਨਹੀਂ ਮੰਗਦਾ। ਇਸ ਤੋਂ ਬਾਅਦ ਜਦੋਂ ਉਸ ਨੇ ਪੁਸ਼ਟੀ ਕੀਤੀ ਤਾਂ ਪਤਾ ਲੱਗਾ ਕਿ ਕੰਪਨੀ ਨਾਲ ਧੋਖਾ ਹੋਇਆ ਹੈ। ਸੀਰਮ ਇੰਸਟੀਚਿਊਟ ਦੇ ਸੀਈਓ ਅਦਾਰ ਪੂਨਾਵਾਲਾ ਨੇ ਜੁਲਾਈ ਵਿੱਚ ਕਿਹਾ ਸੀ ਕਿ ਉਹ ਮੌਂਕੀਪੌਕਸ ਲਈ ਇੱਕ ਵੈਕਸੀਨ ਵਿਕਸਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਸ ‘ਚ ਨੋਵਾਵੈਕਸ ਕੰਪਨੀ ਉਨ੍ਹਾਂ ਦਾ ਸਾਥ ਦੇ ਰਹੀ ਹੈ। 23 ਜੁਲਾਈ ਨੂੰ ਡਬਲਯੂਐਚਓ ਦੁਆਰਾ ਮੌਂਕੀਪੌਕਸ ਨੂੰ ਸਿਹਤ ਐਮਰਜੈਂਸੀ ਘੋਸ਼ਿਤ ਕੀਤਾ ਗਿਆ ਸੀ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਸੀਰਮ ਇੰਸਟੀਚਿਊਟ ਨੇ ਮੌਂਕੀਪੌਕਸ ਵੈਕਸੀਨ ਬਣਾਉਣ ਦਾ ਫੈਸਲਾ ਕੀਤਾ ਹੈ।