ਮੁੰਬਈ, 30 ਅਪ੍ਰੈਲ (ਏਜੰਸੀ) : ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਨੇ ਮੰਗਲਵਾਰ ਨੂੰ ਬਾਈਕੂਲਾ ਤੋਂ ਪਾਰਟੀ ਵਿਧਾਇਕਾ ਯਾਮਿਨੀ ਜਾਧਵ ਨੂੰ ਸ਼ਿਵ ਸੈਨਾ (ਯੂਬੀਟੀ) ਦੇ ਉਮੀਦਵਾਰ ਅਤੇ ਮੌਜੂਦਾ ਸੰਸਦ ਮੈਂਬਰ ਅਰਵਿੰਦ ਸਾਵੰਤ ਦੇ ਖਿਲਾਫ ਮੁੰਬਈ ਦੱਖਣੀ ਲੋਕ ਸਭਾ ਹਲਕੇ ਲਈ ਆਪਣਾ ਉਮੀਦਵਾਰ ਬਣਾਇਆ ਹੈ। ਦੱਖਣੀ ਮੁੰਬਈ ਸੀਟ ‘ਤੇ ਭਾਜਪਾ ਵੱਲੋਂ ਆਪਣਾ ਦਾਅਵਾ ਛੱਡਣ ਤੋਂ ਬਾਅਦ ਸ਼ਿਵ ਸੈਨਾ ਦੇ ਦੋਵੇਂ ਧੜੇ ਹੁਣ ਇਕ-ਦੂਜੇ ਦੇ ਖਿਲਾਫ ਖੜ੍ਹੇ ਹਨ।
ਆਪਣੀ ਪਹਿਲੀ ਪ੍ਰਤੀਕਿਰਿਆ ਵਿੱਚ ਯਾਮਿਨੀ ਜਾਧਵ ਨੇ ਕਿਹਾ, ‘‘ਅਸੀਂ ਮਹਾਯੁਤੀ ਦੇ ਰੂਪ ਵਿੱਚ ਲੜਾਂਗੇ ਅਤੇ ਸੀਟ ਜਿੱਤਾਂਗੇ।’’
ਯਾਮਨੀ ਜਾਧਵ ਦੀ ਉਮੀਦਵਾਰੀ ਦਾ ਐਲਾਨ 3 ਮਈ ਨੂੰ ਨਾਮਜ਼ਦਗੀ ਦਾਖ਼ਲ ਕਰਨ ਦੀ ਆਖ਼ਰੀ ਤਰੀਕ ਤੋਂ ਕੁਝ ਦਿਨ ਪਹਿਲਾਂ ਕਰ ਦਿੱਤਾ ਗਿਆ ਸੀ, ਜਦਕਿ ਮੁੰਬਈ ਦੱਖਣੀ ਵਿੱਚ 20 ਮਈ ਨੂੰ ਪੋਲਿੰਗ ਹੋਵੇਗੀ।
ਰਾਜ ਸਭਾ ਮੈਂਬਰ ਅਤੇ ਸਾਬਕਾ ਮੰਤਰੀ ਮਿਲਿੰਦ ਦੇਵੜਾ ਅਤੇ ਜਾਧਵ ਦੇ ਪਤੀ ਅਤੇ ਸਾਬਕਾ ਬੀਐਮਸੀ ਸਥਾਈ ਕਮੇਟੀ ਦੇ ਚੇਅਰਮੈਨ ਯਸ਼ਵੰਤ ਜਾਧਵ ਦੇ ਨਾਂ ਸ਼ਿਵ ਸੈਨਾ ਦੇ ਸਰਕਲਾਂ ਵਿੱਚ ਦੱਖਣੀ ਮੁੰਬਈ ਸੀਟ ਲਈ ਚੱਕਰ ਲਗਾ ਰਹੇ ਸਨ।
ਦੂਜੇ ਪਾਸੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਅਤੇ ਭਾਜਪਾ ਮੰਤਰੀ ਮੰਗਲ ਪ੍ਰਭਾਤ ਲੋਢਾ ਭਾਜਪਾ ਲਈ ਸਭ ਤੋਂ ਅੱਗੇ ਸਨ।
ਜਾਧਵ ਉਨ੍ਹਾਂ 39 ਵਿਧਾਇਕਾਂ ‘ਚੋਂ ਇਕ ਸਨ, ਜਿਨ੍ਹਾਂ ਨੇ ਸੀ