ਬੰਗਲੂਰੂ: ਰਿਸ਼ਵਤ ਕੇਸ ਸਬੰਧੀ ਜ਼ਮਾਨਤ ਅਰਜ਼ੀ ਕਰਨਾਟਕ ਹਾਈ ਕੋਰਟ ਵੱਲੋਂ ਰੱਦ ਕੀਤੇ ਜਾਣ ਦੇ ਕੁਝ ਘੰਟਿਆਂ ਮਗਰੋਂ ਹੀ ਲੋਕਆਯੁਕਤ ਪੁਲੀਸ ਨੇ ਭਾਜਪਾ ਵਿਧਾਇਕ ਮਡਾਲ ਵਿਰੁਪਕਸ਼ੱਪਾ ਨੂੰ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ ਵਿਧਾਇਕ ਦਾ ਪੁੱਤਰ ਦੋ ਮਾਰਚ ਨੂੰ ਇਕ ਠੇਕੇਦਾਰ ਤੋਂ 40 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਫੜਿਆ ਗਿਆ ਸੀ। ਇਸ ਮਾਮਲੇ ਵਿੱਚ ਨਾਮਜ਼ਦ ਵਿਧਾਇਕ ਨੂੰ ਕੁਝ ਦਿਨਾਂ ਮਗਰੋਂ ਹੀ ਜ਼ਮਾਨਤ ਮਿਲ ਗਈ ਸੀ। ਸੂਤਰਾਂ ਮੁਤਾਬਿਕ ਛਾਪਿਆਂ ਦੌਰਾਨ ਵਿਰੁਪਕਸ਼ੱਪਾ ਦੇ ਘਰੋਂ 8.23 ਕਰੋੜ ਰੁਪਏ ਦੀ ਨਕਦੀ ਬਰਾਮਦ ਹੋਈ ਸੀ ਜਿਸ ਦਾ ਉਹ ਕੋਈ ਸਬੂਤ ਨਹੀਂ ਦੇ ਸਕੇ ਸਨ। ਲੋਕਆਯੁਕਤ ਇੰਸਪੈਕਟਰ ਜਨਰਲ ਆਫ ਪੁਲੀਸ ਸੁਬਰਾਮਨੇਸ਼ਵਰ ਰਾਓ ਨੇ ਦੱਸਿਆ,’ਅਸੀਂ ਵਿਧਾਇਕ ਨੂੰ ਟੁਮਕੁਰੂ ਤੋਂ ਉਦੋਂ ਗ੍ਰਿਫ਼ਤਾਰ ਕੀਤਾ ਜਦੋਂ ਉਹ ਬੰਗਲੂਰੂ ਜਾ ਰਿਹਾ ਸੀ। -ਪੀਟੀਆਈ