ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਉਨ੍ਹਾਂ ਭਾਰਤੀ ਮੈਡੀਕਲ ਵਿਦਿਆਰਥੀਆਂ ਨੂੰ ਐਮਬੀਬੀਐੱਸ ਦੀ ਫਾਈਨਲ ਪ੍ਰੀਖਿਆ ਨੈਸ਼ਨਲ ਮੈਡੀਕਲ ਕੌਂਸਲ ਦੇ ਮੌਜੂਦਾ ਸਿਲੇਬਸ ਤੇ ਹਦਾਇਤਾਂ ਤਹਿਤ ਦੋ ਕੋਸ਼ਿਸ਼ਾਂ ਵਿਚ ਪਾਸ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ ਜੋ ਕੋਵਿਡ ਤੇ ਜੰਗ ਕਾਰਨ ਯੂਕਰੇਨ, ਚੀਨ ਤੇ ਫਿਲੀਪੀਨਜ਼ ਤੋਂ ਪਰਤੇ ਹਨ। ਇਨ੍ਹਾਂ ਨੂੰ ਕਿਸੇ ਵੀ ਕਾਲਜ ‘ਚ ਦਾਖਲਾ ਲੈਣ ਦੀ ਲੋੜ ਨਹੀਂ ਹੈ। ਸੁਪਰੀਮ ਕੋਰਟ ਦੇ ਬੈਂਚ ਨੇ ਕੇਂਦਰ ਦੇ ਸੁਝਾਅ ਵਿਚ ਫੇਰਬਦਲ ਕੀਤਾ ਹੈ। -ਪੀਟੀਆਈ