ਡੇਰਾ ਸਿਰਸਾ ਨਾਲ ਜੁੜੀ ਵੱਡੀ ਖਬਰ ਸਾਹਮਣੇ ਆਈ ਹੈ। ਰਾਮ ਰਹੀਮ ਦਾ ਪਰਿਵਾਰ ਵਿਦੇਸ਼ ਸ਼ਿਫਟ ਹੋਣ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ ਪਰਿਵਾਰ ਸ਼ਿਫਟ ਹੋ ਰਿਹਾ ਹੈ। ਇਹ ਖਬਰ ਸੂਤਰਾਂ ਦੇ ਹਵਾਲੇ ਨਾਲ ਆਈ ਹੈ।
ਦੱਸਿਆ ਜਾ ਰਿਹਾ ਹੈ ਕਿ ਡੇਰਾ ਮੁਖੀ ਵੱਲੋਂ ਹਾਲ ਹੀ ਵਿਚ ਲਿਖੀ ਚਿੱਠੀ ਵਿਚ ਵੀ ਇਸ ਦਾ ਜ਼ਿਕਰ ਕੀਤਾ ਸੀ। ਪਤਾ ਲੱਗਾ ਹੈ ਕਿ ਡੇਰਾ ਮੁਖੀ ਦਾ ਪਰਿਵਾਰ ਲੰਡਨ ਵਿਚ ਸ਼ਿਫਟ ਹੋਵੇਗਾ, ਹਾਲਾਂਕਿ ਇਸ ਬਾਰੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ। ਸੂਤਰਾਂ ਮੁਕਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਬਾਹਰ ਚਲਾ ਜਾਵੇਗਾ।ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੇ ਪੜ੍ਹਾਈ ਲਈ ਰਾਮ ਰਹੀਮ ਤੋਂ ਇਸ ਸਬੰਧੀ ਇਜਾਜ਼ਤ ਮੰਗੀ ਸੀ। ਹੁਣ ਰਾਮ ਰਹੀਮ ਨੇ ਇਸ ਸਬੰਧੀ ਹਾਮੀ ਭਰ ਦਿੱਤੀ ਹੈ।ਡੇਰੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਕੁਝ ਹੀ ਦਿਨਾਂ ਵਿਚ ਵਿਦੇਸ਼ ਸ਼ਿਫਟ ਹੋ ਜਾਵੇਗਾ।
ਡੇਰੇ ਦੇ ਬੁਲਾਰੇ ਜਤੇਂਦਰ ਖੁਰਾਣਾ ਨੇ ਮੰਨਿਆ ਹੈ ਕਿ ਪੜ੍ਹਾਈ ਲਈ ਡੇਰਾ ਮੁਖੀ ਦਾ ਪਰਿਵਾਰ ਬਾਹਰ ਜਾ ਰਿਹਾ ਹੈ। ਉਹ ਦੇਸ਼ ਤੋਂ ਬਾਹਰ ਜਾ ਰਹੇ ਹਨ, ਇਸ ਬਾਰੇ ਕੁਝ ਪਤਾ ਨਹੀਂ। ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ।
ਉਨ੍ਹਾਂ ਕਿਹਾ ਕਿ ਚਿੱਠੀ ਵਿਚ ਜ਼ਿਕਰ ਕੀਤਾ ਗਿਆ ਸੀ ਕਿ ਪਰਿਵਾਰ ਬੱਚਿਆਂ ਦੀ ਪੜ੍ਹਾਈ ਲਈ ਬਾਹਰ ਜਾ ਰਿਹਾ ਹੈ। ਇਸ ਲਈ ਇਸ ਬਾਰੇ ਜਾਣਕਾਰੀ ਨਹੀਂ ਹੈ ਕਿ ਉਹ ਦੇਸ਼ ਤੋਂ ਬਾਹਰ ਜਾ ਰਿਹਾ ਹੈ। ਫਿਲਹਾਲ ਪਰਿਵਾਰ ਡੇਰੇ ਦੇ ਅੰਦਰ ਹੀ ਹੈ।