ਨਵੀਂ ਦਿੱਲੀ: ਸਕਿਓਰਿਟੀਜ਼ ਅਪੀਲੀ ਟ੍ਰਿਬਿਊਨਲ ਨੇ ਅਦਾਕਾਰ ਅਰਸ਼ਦ ਵਾਰਸੀ ਤੇ ਉਸ ਦੀ ਪਤਨੀ ਮਾਰੀਆ ਗੋਰੇਟੀ ਉੱਤੇ ਸਕਿਓਰਿਟੀਜ਼ ਮਾਰਕੀਟ ‘ਚ ਪਾਬੰਦੀ ਲਗਾਉਣ ਸਬੰਧੀ ਸੇਬੀ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ। ਇਹ ਮਾਮਲਾ ਸਾਧਨਾ ਬਰਾਡਕਾਸਟ ਦੇ ਸ਼ੇਅਰਾਂ ਵਿੱਚ ਹੇਰ-ਫੇਰ ਨਾਲ ਜੁੜਿਆ ਹੋਇਆ ਹੈ। ਟ੍ਰਿਬਿਊਨਲ ਨੇ ਕਿਹਾ ਕਿ ਇਨ੍ਹਾਂ ਖ਼ਿਲਾਫ਼ ਸ਼ੇਅਰਾਂ ‘ਚ ਹੇਰ-ਫੇਰ ਕਰਨ ਸਬੰਧੀ ਕੋਈ ਵੀ ਸਬੂਤ ਸਾਹਮਣੇ ਨਹੀਂ ਆਇਆ ਹੈ। -ਪੀਟੀਆਈ