ਨਵੀਂ ਦਿੱਲੀ, 24 ਅਪ੍ਰੈਲ (ਏਜੰਸੀ)- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਕਈ ਪ੍ਰਮੁੱਖ ਨੇਤਾਵਾਂ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿਲ ਕੇ ਸੰਪੱਤੀ ਦੀ ਮੁੜ ਵੰਡ ਅਤੇ ਵਿਰਾਸਤੀ ਟੈਕਸ ‘ਤੇ ਦਿੱਤੇ ਬਿਆਨ ‘ਤੇ ਕਾਂਗਰਸ ਦੇ ਸੀਨੀਅਰ ਨੇਤਾ ਸੈਮ ਪਿਤਰੋਦਾ ‘ਤੇ ਤਿੱਖਾ ਹਮਲਾ ਕੀਤਾ। ਇੰਡੀਅਨ ਓਵਰਸੀਜ਼ ਕਾਂਗਰਸ ਦੇ ਚੇਅਰਮੈਨ ਜੋ ਰਾਹੁਲ ਗਾਂਧੀ ਦੇ ਕਰੀਬੀ ਵੀ ਮੰਨੇ ਜਾਂਦੇ ਹਨ, ਨੇ ਸ਼ੁੱਕਰਵਾਰ ਨੂੰ ਅਮਰੀਕਾ ਵਿਚ ਵਿਰਾਸਤੀ ਟੈਕਸ ‘ਤੇ ਆਪਣੀ ਟਿੱਪਣੀ ਨਾਲ ਭਾਰੀ ਤੂਫਾਨ ਖੜ੍ਹਾ ਕਰ ਦਿੱਤਾ।
“ਹੁਣ, ਕਾਂਗਰਸ ਕਹਿ ਰਹੀ ਹੈ ਕਿ ਮਾਤਾ-ਪਿਤਾ ਦੀ ਵਿਰਾਸਤ ‘ਤੇ ਵਿਰਾਸਤੀ ਟੈਕਸ ਲੱਗੇਗਾ… ਉਹ ਤੁਹਾਡੇ ਜ਼ਿੰਦਾ ਰਹਿਣ ਤੱਕ ਤੁਹਾਨੂੰ ਉੱਚ ਟੈਕਸ ਦਰ ਨਾਲ ਮਾਰਣਗੇ। ਅਤੇ ਉਸ ਤੋਂ ਬਾਅਦ, ਉਹ ਵਿਰਾਸਤ ਟੈਕਸ ਲਗਾਉਣਗੇ,” ਪੀਐਮ ਮੋਦੀ 26 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੇ ਪ੍ਰਚਾਰ ਦੇ ਆਖਰੀ ਦਿਨ ਛੱਤੀਸਗੜ੍ਹ ਦੇ ਅੰਬਿਕਾਪੁਰ ‘ਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਹੀ।
ਦਿੱਲੀ ‘ਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਪਿਤਰੋਦਾ ਦੇ ਬਿਆਨ ਨਾਲ ਕਾਂਗਰਸ ਦੇ ‘ਸੱਚੇ ਇਰਾਦੇ’ ਬੇਨਕਾਬ ਹੋ ਗਏ ਹਨ, ਜਿਸ ਨਾਲ ਪਾਰਟੀ ਦਾ ਪਰਦਾਫਾਸ਼ ਹੋ ਗਿਆ ਹੈ।