ਪਟਨਾ 9 ਮਈ (ਮਪ) ਬਿਹਾਰ ਦੇ ਅਰਰੀਆ ਦੀ ਪੁਲਸ ਨੇ ਵੀਰਵਾਰ ਨੂੰ ਨੇਪਾਲ ਦੀ ਸਰਹੱਦ ਨਾਲ ਲੱਗਦੇ ਜ਼ਿਲੇ ਦੇ ਜੋਗਬਾਨੀ ਕਸਬੇ ਤੋਂ ਲਾਰੈਂਸ ਬਿਸ਼ਨੋਈ ਗਿਰੋਹ ਨਾਲ ਸਬੰਧਤ ਇਕ ਸ਼ਾਰਪ ਸ਼ੂਟਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦੀ ਪਛਾਣ ਰਾਜਸਥਾਨ ਦੇ ਬੀਕਾਨੇਰ ਦੇ ਰਹਿਣ ਵਾਲੇ ਕ੍ਰਿਸ਼ਨ ਕੁਮਾਰ ਉਰਫ ਜੈ ਪ੍ਰਕਾਸ਼ ਵਜੋਂ ਹੋਈ ਹੈ। ਪਿਛਲੇ ਸਾਲ ਤੋਂ ਫਰਾਰ
ਅਰਰੀਆ ਦੇ ਐਸਪੀ ਅਮਿਤ ਰੰਜਨ ਨੇ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਕੁਮਾਰ ਨੇਪਾਲ ਵਿੱਚ ਰਹਿ ਰਿਹਾ ਸੀ ਜਿੱਥੋਂ ਉਹ ਸਰਹੱਦ ਪਾਰ ਕਰਕੇ ਜੋਗਬਾਨੀ ਵਿੱਚ ਏਟੀਐਮ ਤੋਂ ਨਕਦੀ ਕਢਵਾਉਣ ਲਈ ਆਇਆ ਸੀ।
ਜਦੋਂ ਉਹ ਜੋਗਬਾਨੀ ਰੇਲਵੇ ਸਟੇਸ਼ਨ ਨੇੜੇ ਏ.ਟੀ.ਐਮ. ਵਿੱਚੋਂ ਨਕਦੀ ਕਢਵਾ ਰਿਹਾ ਸੀ ਤਾਂ ਪੁਲਿਸ ਨੇ ਉਸਨੂੰ ਦਬੋਚ ਲਿਆ।
“ਅਸੀਂ ਸ਼ੁਰੂ ਵਿੱਚ ਉਸਨੂੰ ਏਟੀਐਮ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸੀ। ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਉਹ ਲਾਰੈਂਸ ਬਿਸ਼ਨੋਈ ਗੈਂਗ ਦਾ ਸ਼ਾਰਪਸ਼ੂਟਰ ਸੀ। ਉਸ ਦੇ ਪਿਤਾ ਦਾ ਨਾਂ ਸ਼ਾਂਤਾ ਰਾਮ ਹੈ, ਜੋ ਬੀਕਾਨੇਰ ਦਾ ਰਹਿਣ ਵਾਲਾ ਸੀ। ਉਸਨੂੰ 2023 ਵਿੱਚ ਬੀਕਾਨੇਰ ਵਿੱਚ ਜਬਰਦਸਤੀ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕਿਉਂਕਿ ਉਹ ਕਥਿਤ ਤੌਰ ‘ਤੇ ਨਾਬਾਲਗ ਸੀ, ਉਸਨੂੰ ਬੀਕਾਨੇਰ ਦੇ ਇੱਕ ਰਿਮਾਂਡ ਹੋਮ ਵਿੱਚ ਰੱਖਿਆ ਗਿਆ ਸੀ ਜਿੱਥੋਂ ਉਹ ਨੇਪਾਲ ਭੱਜ ਗਿਆ ਸੀ।
“ਉਹ ਇੱਕ ਇੰਟਰਨੈਟ ਰਾਹੀਂ ਆਪਣੇ ਗੈਂਗ ਦੇ ਮੈਂਬਰਾਂ ਦੇ ਸੰਪਰਕ ਵਿੱਚ ਸੀ