ਲਖਨਊ, 7 ਮਈ (ਸ.ਬ.) ਉੱਤਰ ਪ੍ਰਦੇਸ਼ ਦੀ ਰਾਜਧਾਨੀ ਵਿੱਚ ਇੱਕ ਨਾਬਾਲਗ ਲੜਕੀ ਨੂੰ ਬੰਧਕ ਬਣਾ ਕੇ ਸੱਤ ਵਿਅਕਤੀਆਂ ਵੱਲੋਂ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਦੀ ਮਾਂ ਦੀ ਸ਼ਿਕਾਇਤ ਉੱਤੇ ਮੰਗਲਵਾਰ ਨੂੰ ਪੰਜ ਨਾਮੀ ਅਤੇ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ।
ਰਿਪੋਰਟਾਂ ਮੁਤਾਬਕ 16 ਸਾਲਾ ਲੜਕੀ ਨੂੰ ਮੁਲਜ਼ਮਾਂ ਨੇ 3 ਮਈ ਨੂੰ ਅਗਵਾ ਕਰ ਲਿਆ ਸੀ।ਉਸ ਨੂੰ ਨਸ਼ੀਲਾ ਪਦਾਰਥ ਪਿਲਾਇਆ ਗਿਆ ਅਤੇ ਦੋ ਦਿਨਾਂ ਤੱਕ ਇੱਕ ਗੈਰੇਜ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ, ਜਿਸ ਦੌਰਾਨ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ ਗਿਆ।
ਐਫਆਈਆਰ ਵਿੱਚ ਨਾਮਜ਼ਦ ਮੁਲਜ਼ਮਾਂ ਵਿੱਚ ਹਿਮਾਂਸ਼ੂ, ਸਾਹਿਲ, ਸਮੀਰ, ਵਾਹਿਦ, ਅਨਿਲ ਅਤੇ ਦੋ ਅਣਪਛਾਤੇ ਵਿਅਕਤੀ ਸ਼ਾਮਲ ਹਨ।
ਜਿਸ ਗੈਰੇਜ ਵਿਚ ਨਾਬਾਲਗ ਨੂੰ ਰੱਖਿਆ ਗਿਆ ਸੀ, ਉਹ ਠਾਕੁਰਗੰਜ ਦੇ ਇਕ ਸਦਨ ਲਾਲਾ ਦਾ ਹੈ।
ਪੁਲਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਟੀਮ ਬਣਾਈ ਗਈ ਸੀ ਅਤੇ ਪੀੜਤਾ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਸੀ।
–VOICE
ਅਮਿਤਾ/ਯੂਕੇ