ਗੁਰੂਗ੍ਰਾਮ, 4 ਮਈ (ਏਜੰਸੀ) : ਹਰਿਆਣਾ ਦੀ ਗੁਰੂਗ੍ਰਾਮ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਭਰਨ ਵਾਲੇ ਅਦਾਕਾਰ ਤੋਂ ਸਿਆਸਤਦਾਨ ਬਣੇ ਰਾਜ ਬੱਬਰ ਕੋਲ 22 ਕਰੋੜ ਰੁਪਏ ਦੀ ਜਾਇਦਾਦ ਹੈ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ, ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਅਤੇ ਹੋਰ ਸੀਨੀਅਰ ਇਸ ਮੌਕੇ ਆਗੂ ਹਾਜ਼ਰ ਸਨ।
ਰਾਜ ਬੱਬਰ ਵੱਲੋਂ ਸ਼ੁੱਕਰਵਾਰ ਨੂੰ ਦਾਇਰ ਕੀਤੇ ਗਏ ਹਲਫ਼ਨਾਮੇ ਮੁਤਾਬਕ ਉਹ 22 ਕਰੋੜ ਰੁਪਏ ਤੋਂ ਵੱਧ ਦੀ ਚੱਲ ਅਤੇ ਅਚੱਲ ਜਾਇਦਾਦ ਦਾ ਮਾਲਕ ਹੈ।
ਰਾਜ ਬੱਬਰ ਕੋਲ 2021 ਮਾਡਲ ਦੀ ਬੋਲੈਰੋ ਕਾਰ ਹੈ, ਜਦੋਂ ਕਿ ਉਨ੍ਹਾਂ ਦੀ ਪਤਨੀ ਨਾਦਿਰਾ ਰਾਜ ਬੱਬਰ ਕੋਲ 2016 ਮਾਡਲ ਦੀ ਮਰਸੀਡੀਜ਼ ਕਾਰ ਹੈ। ਬੋਲੇਰੋ ਕਾਰ ਦੀ ਕੀਮਤ 6,23,376 ਰੁਪਏ ਅਤੇ ਮਰਸੀਡੀਜ਼ ਦੀ ਕੀਮਤ 17,32,600 ਰੁਪਏ ਹੈ।
ਰਾਜ ਬੱਬਰ ਦੇ ਦਿੱਲੀ ਅਤੇ ਮੁੰਬਈ ਵਿੱਚ ਦੋ ਵੱਖ-ਵੱਖ ਫਲੈਟ ਹਨ ਜਿਨ੍ਹਾਂ ਦੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ।
ਉਨ੍ਹਾਂ ਦੀ ਪਤਨੀ ਨਾਦਿਰਾ ਕੋਲ 3.26 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਹੈ। ਇਸੇ ਤਰ੍ਹਾਂ ਰਾਜ ਬੱਬਰ ਦੇ ਵੱਖ-ਵੱਖ ਬੈਂਕਾਂ ਵਿੱਚ 4.57 ਕਰੋੜ ਰੁਪਏ ਜਮ੍ਹਾਂ ਹਨ, ਜਦਕਿ ਉਨ੍ਹਾਂ ਦੀ ਪਤਨੀ ਦੇ ਬੈਂਕ ਵਿੱਚ 2.85 ਕਰੋੜ ਰੁਪਏ ਜਮ੍ਹਾਂ ਹਨ।
ਰਾਜ ਬੱਬਰ ਨੇ 56.32 ਲੱਖ ਰੁਪਏ ਅਤੇ ਉਸ ਦੀ ਪਤਨੀ ਨੇ 2.51 ਲੱਖ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ।