ਲਖਨਊ, 19 ਅਪ੍ਰੈਲ (ਏਜੰਸੀ)-ਉੱਤਰ ਪ੍ਰਦੇਸ਼ ‘ਚ ਅੱਜ ਸਵੇਰੇ 11 ਵਜੇ ਤੱਕ 8 ਲੋਕ ਸਭਾ ਸੀਟਾਂ ‘ਤੇ ਔਸਤਨ 25.2 ਫੀਸਦੀ ਵੋਟਾਂ ਪਈਆਂ, ਜੋ ਕਿ ਮੁੱਖ ਚੋਣ ਅਧਿਕਾਰੀ ਵਲੋਂ ਜਾਰੀ ਕੀਤੀ ਗਈ ਹੈ |
ਸਹਾਰਨਪੁਰ ਵਿੱਚ ਸਭ ਤੋਂ ਵੱਧ 29. 84 ਫੀਸਦੀ ਵੋਟਾਂ ਪਈਆਂ ਜਦੋਂਕਿ ਸਭ ਤੋਂ ਘੱਟ 20. 71 ਫੀਸਦੀ ਵੋਟਾਂ ਰਾਮਪੁਰ ਵਿੱਚ ਪਈਆਂ।
ਸੀਈਓ ਅਨੁਸਾਰ ਪੋਲਿੰਗ ਸ਼ਾਂਤੀਪੂਰਵਕ ਚੱਲ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਝ ਥਾਵਾਂ ‘ਤੇ ਈ.ਵੀ.ਐਮਜ਼ ਵਿੱਚ ਖ਼ਰਾਬੀ ਵੀ ਸਾਹਮਣੇ ਆਈ ਹੈ ਪਰ ਇਸ ਨੂੰ ਤੁਰੰਤ ਠੀਕ ਕਰ ਲਿਆ ਗਿਆ ਅਤੇ ਪੋਲਿੰਗ ਵਿੱਚ ਕੋਈ ਵਿਘਨ ਨਹੀਂ ਪਿਆ।
–VOICE
ਅਮਿਤਾ/ਡੈਨ