ਲਖਨਊ, 6 ਮਈ (ਮਪ) ਪਾਰਾ 42.5 ਡਿਗਰੀ ਸੈਲਸੀਅਸ ਨੂੰ ਛੂਹ ਜਾਣ ਕਾਰਨ ਯੂਪੀ ਦੇ ਸਿਹਤ ਵਿਭਾਗ ਨੇ ਸ਼ਹਿਰ ਭਰ ਵਿੱਚ ਜਨਤਕ ਥਾਵਾਂ ‘ਤੇ ਵੀਡੀਓ, ਆਡੀਓ ਸੰਦੇਸ਼ਾਂ ਅਤੇ ਪੋਸਟਰਾਂ ਦੇ ਨਾਲ ਹੀਟਵੇਵ ਵਿਰੁੱਧ ਜਾਗਰੂਕਤਾ ਮੁਹਿੰਮ ਤੇਜ਼ ਕਰ ਦਿੱਤੀ ਹੈ।ਲਖਨਊ ਦੇ ਮੁੱਖ ਮੈਡੀਕਲ ਅਫ਼ਸਰ ਡਾ: ਮਨੋਜ ਅਗਰਵਾਲ ਨੇ ਦੱਸਿਆ ਕਿ , “ਅਸੀਂ ਸਾਰੇ ਹਸਪਤਾਲਾਂ, ਕਮਿਊਨਿਟੀ ਹੈਲਥ ਸੈਂਟਰਾਂ ਅਤੇ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਹੀਟ ਸਟ੍ਰੋਕ ਦੀ ਸਥਿਤੀ ਵਿੱਚ ਮਰੀਜ਼ਾਂ ਲਈ ਦਵਾਈ ਦਾ ਸਟਾਕ ਰੱਖਣ ਲਈ ਕਿਹਾ ਹੈ। ਪਰ ਲੋਕ ਜਾਗਰੂਕਤਾ ਵੀ ਮਹੱਤਵਪੂਰਨ ਹੈ ਕਿਉਂਕਿ ਹੀਟ ਸਟ੍ਰੋਕ ਨੂੰ ਰੋਕਿਆ ਜਾ ਸਕਦਾ ਹੈ। ”
ਸਿਹਤ ਕੇਂਦਰਾਂ ਵਿੱਚ ਕੋਲਡ ਰੂਮ, ਕੋਲਡ ਪੈਕ, ਓਆਰਐਸ ਪੈਕ, ਵਾਟਰ ਕੂਲਰ ਰਾਹੀਂ ਪੀਣ ਵਾਲਾ ਸਾਫ਼ ਪਾਣੀ ਅਤੇ ਕੋਲਡ ਸਪੰਜਿੰਗ ਕਰਨ ਲਈ ਕੱਪੜੇ ਉਪਲਬਧ ਕਰਵਾਏ ਗਏ ਹਨ। ਡਾਕਟਰ ਨੇ ਕਿਹਾ ਕਿ ਹੀਟ ਸਟ੍ਰੋਕ ਵਾਲੇ ਸਾਰੇ ਮਰੀਜ਼ਾਂ ਦਾ ਤੁਰੰਤ ਇਲਾਜ ਕੀਤਾ ਜਾਵੇਗਾ।
ਐਤਵਾਰ ਨੂੰ ਲਖਨਊ ਵਿੱਚ ਦਿਨ ਦਾ ਤਾਪਮਾਨ 42.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਉੱਚਾ ਤਾਪਮਾਨ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਆਉਣ ਵਾਲੇ ਦਿਨਾਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਰਹਿਣ ਦੀ ਸੰਭਾਵਨਾ ਹੈ। ਅਧਿਕਤਮ ਸਾਪੇਖਿਕ ਨਮੀ 53 ਪ੍ਰਤੀ ਦਰਜ ਕੀਤੀ ਗਈ