ਗੁਹਾਟੀ, 28 ਅਪ੍ਰੈਲ (ਏਜੰਸੀ)- ਮੇਘਾਲਿਆ ਦੇ ਦੱਖਣੀ ਪੱਛਮੀ ਗਾਰੋ ਪਹਾੜੀ ਜ਼ਿਲ੍ਹੇ ‘ਚ ਨਾਬਾਲਗ ਲੜਕੀਆਂ ਨਾਲ ਬਲਾਤਕਾਰ ਦੇ ਮਾਮਲੇ ‘ਚ ਪੁਲਿਸ ਨੇ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਸ ਤੋਂ ਪਹਿਲਾਂ ਐਤਵਾਰ ਨੂੰ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (ਐੱਨ.ਸੀ.ਪੀ.ਸੀ.ਆਰ.) ਦੇ ਚੇਅਰਪਰਸਨ ਪ੍ਰਿਯਾਂਕ ਕਾਨੂੰਨਗੋ ਨੇ ਕਿਹਾ ਕਿ ਇਸ ਘਟਨਾ ਪਿੱਛੇ ਗੈਰ-ਕਾਨੂੰਨੀ ਰੋਹਿੰਗਿਆ ਘੁਸਪੈਠੀਆਂ ਦਾ ਹੱਥ ਹੈ।
ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਪੁਲਸ ਟੀਮ ਨਾਲ ਵਾਰਦਾਤ ਵਾਲੀ ਥਾਂ ‘ਤੇ ਪਹੁੰਚਿਆ ਹੈ।
ਕਾਨੂੰਗੋ ਨੇ ਐਕਸ ‘ਤੇ ਲਿਖਿਆ, ”ਮੈਂ ਇੱਥੇ ਮੇਘਾਲਿਆ ਦੇ ਦੱਖਣੀ ਪੱਛਮੀ ਗਾਰੋ ਹਿਲਜ਼ ਦੇ ਅਮਪਤੀ ਜ਼ਿਲੇ ‘ਚ ਇਕ ਕਬਾਇਲੀ ਤਿਉਹਾਰ ਦੌਰਾਨ ਹੋਏ ਹਮਲੇ ‘ਚ ਨਾਬਾਲਗ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ‘ਚ ਸ਼ਿਕਾਇਤ ਦੀ ਜਾਂਚ ਕਰਨ ਲਈ NCPCR ਟੀਮ ਦੇ ਨਾਲ ਆਇਆ ਹਾਂ, ਇਹ ਹੈਰਾਨੀਜਨਕ ਹੈ। ਕਬਾਇਲੀ ਬੱਚਿਆਂ ਦੇ ਖਿਲਾਫ ਅਜਿਹੇ ਵਹਿਸ਼ੀਆਨਾ ਅਪਰਾਧ ‘ਤੇ ਰਾਸ਼ਟਰੀ ਪੱਧਰ ‘ਤੇ ਕੋਈ ਚਰਚਾ ਨਹੀਂ ਕੀਤੀ ਗਈ, ਸ਼ਿਕਾਇਤ ਦੇ ਅਨੁਸਾਰ, ਦੋਸ਼ੀ ਰੋਹਿੰਗਿਆ ਘੁਸਪੈਠੀਏ ਹੋਣ ਦਾ ਸ਼ੱਕ ਹੈ।”
ਪੁਲਿਸ ਅਨੁਸਾਰ ਉਕਤ ਘਟਨਾਵਾਂ ਦੀ ਸੀ