ਪਟਨਾ 10 ਮਈ (ਮਪ) ਸੂਰਤ ਅਤੇ ਮੁਜ਼ੱਫਰਪੁਰ ਪੁਲਸ ਨੇ ਇਕ ਸਾਂਝੇ ਆਪ੍ਰੇਸ਼ਨ ‘ਚ ਸ਼ੁੱਕਰਵਾਰ ਨੂੰ ਭਾਜਪਾ ਦੀ ਸਾਬਕਾ ਬੁਲਾਰੇ ਨੂਪੁਰ ਸ਼ਰਮਾ ਅਤੇ ਉਪਦੇਸ਼ ਰਾਣਾ ਨਾਂ ਦੇ ਸੱਜੇ ਪੱਖੀ ਨੇਤਾ ਨੂੰ ਧਮਕੀ ਦੇਣ ਵਾਲੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।
ਮੁਲਜ਼ਮ ਦੀ ਪਛਾਣ ਮੁਹੰਮਦ ਸ਼ਾਹਨਵਾਜ਼ ਅਲੀ ਵਜੋਂ ਹੋਈ ਹੈ, ਜੋ ਮੁਜ਼ੱਫਰਪੁਰ ਦਾ ਰਹਿਣ ਵਾਲਾ ਸੀ ਪਰ ਉਹ ਪਿਛਲੇ 23 ਸਾਲਾਂ ਤੋਂ ਨੇਪਾਲ ਵਿੱਚ ਰਹਿ ਰਿਹਾ ਸੀ।
ਸਾਕਰਾ ਥਾਣੇ ਦੇ ਐਸਐਚਓ ਨੇ ਉਸਦੀ ਗ੍ਰਿਫਤਾਰੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੂਰਤ ਅਤੇ ਮੁਜ਼ੱਫਰਪੁਰ ਪੁਲਿਸ ਦੀ ਸਾਂਝੀ ਟੀਮ ਨੇ ਚਕਬਦੁੱਲਾ ਪਹਾੜਪੁਰ ਖੇਤਰ ਵਿੱਚ ਮੁਲਜ਼ਮ ਦੇ ਰਿਸ਼ਤੇਦਾਰ ਦੇ ਘਰ ਛਾਪਾ ਮਾਰਿਆ ਅਤੇ ਸ਼ੁੱਕਰਵਾਰ ਸਵੇਰੇ 4 ਵਜੇ ਉਸਨੂੰ ਗ੍ਰਿਫਤਾਰ ਕੀਤਾ।
ਉਨ੍ਹਾਂ ਕਿਹਾ ਕਿ ਮੁਲਜ਼ਮ ਭਾਜਪਾ ਦੇ ਸਾਬਕਾ ਬੁਲਾਰਿਆਂ ਨੂਪੁਰ ਸ਼ਰਮਾ ਅਤੇ ਉਪਦੇਸ਼ ਰਾਣਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਿੱਚ ਸ਼ਾਮਲ ਸੀ।
ਸੂਰਤ ਪੁਲਿਸ ਦੀ ਸਪੈਸ਼ਲ ਬ੍ਰਾਂਚ ਨੂੰ ਕੁਝ ਦਿਨ ਪਹਿਲਾਂ ਮੌਲਾਨਾ ਸੋਹੇਲ ਅਬੂਬਕਰ ਤਿਮੋਲ ਨਾਮਕ ਮਸਜਿਦ ਦੇ ਮੌਲਵੀ ਦੀ ਗ੍ਰਿਫਤਾਰੀ ਤੋਂ ਬਾਅਦ ਉਸਦੀ ਪਛਾਣ ਬਾਰੇ ਪਤਾ ਲੱਗਾ। ਉਸ ਨੇ ਮੁਹੰਮਦ ਸ਼ਾਹਨਵਾਜ਼ ਅਲੀ ਦੀ ਪਛਾਣ ਦੱਸੀ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਮੌਲਾਨਾ ਤਿਮੋਲ ਨੇ ਇਸ ਨੂੰ ਅੰਜਾਮ ਦਿੱਤਾ ਹੈ