ਮੁੰਬਈ, 19 ਅਪ੍ਰੈਲ (ਏਜੰਸੀ)- ਮਹਾਰਾਸ਼ਟਰ ਦੀਆਂ ਪੰਜ ਹਲਕਿਆਂ ‘ਚ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਸ਼ੁੱਕਰਵਾਰ ਨੂੰ ਸਵੇਰੇ 7 ਵਜੇ ਨਿਰਧਾਰਿਤ ਸਮੇਂ ‘ਤੇ ਵੋਟਿੰਗ ਸ਼ੁਰੂ ਹੋ ਗਈ। ਇਨ੍ਹਾਂ ਹਲਕਿਆਂ ‘ਚ ਨਾਗਪੁਰ, ਰਾਮਟੇਕ, ਚੰਦਰਪੁਰ, ਭੰਡਾਰਾ-ਗੋਂਡੀਆ ਅਤੇ ਗੜ੍ਹਚਿਰੌਲੀ-ਚੀਮੂਰ ਸ਼ਾਮਲ ਹਨ।
ਵਿਦਰਭ ਖੇਤਰ ਦੇ ਇਨ੍ਹਾਂ ਪੰਜ ਲੋਕ ਸਭਾ ਹਲਕਿਆਂ ਦੇ 10,652 ਪੋਲਿੰਗ ਸਟੇਸ਼ਨਾਂ ‘ਤੇ ਕੁੱਲ 95,54,667 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਗੇ।
ਨਾਗਪੁਰ ‘ਚ ਭਾਜਪਾ ਦੇ ਉਮੀਦਵਾਰ ਅਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਕਾਂਗਰਸ ਦੇ ਉਮੀਦਵਾਰ ਅਤੇ ਵਿਧਾਇਕ ਵਿਕਾਸ ਠਾਕਰੇ ਨਾਲ ਚੋਣ ਲੜ ਰਹੇ ਹਨ। ਰਾਮਟੇਕ ਵਿੱਚ ਸ਼ਿਵ ਸੈਨਾ ਦੇ ਉਮੀਦਵਾਰ ਰਾਜੂ ਪਰਵੇ ਦਾ ਮੁਕਾਬਲਾ ਕਾਂਗਰਸ ਦੇ ਉਮੀਦਵਾਰ ਸ਼ਿਆਮਕੁਮਾਰ ਬਰਵੇ ਨਾਲ ਹੈ।
ਭੰਡਾਰਾ-ਗੋਂਡੀਆ ‘ਚ ਭਾਜਪਾ ਦੇ ਸੁਨੀਲ ਮੇਂਢੇ ਦੀ ਸਿੱਧੀ ਟੱਕਰ ਕਾਂਗਰਸ ਦੇ ਉਮੀਦਵਾਰ ਡਾਕਟਰ ਪ੍ਰਸ਼ਾਂਤ ਪਡੋਲੇ ਨਾਲ ਹੈ।
ਗੜ੍ਹਚਿਰੌਲੀ-ਚੀਮੂਰ ‘ਚ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਅਸ਼ੋਕ ਨੇਟੇ ਅਤੇ ਕਾਂਗਰਸ ਉਮੀਦਵਾਰ ਨਾਮਦੇਵ ਕਿਰਸਨ ਵਿਚਾਲੇ ਸਿੱਧਾ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ।
ਚੰਦਰਪੁਰ ਲੋਕ ਸਭਾ ਹਲਕੇ ਵਿੱਚ ਭਾਜਪਾ ਦੇ ਮੰਤਰੀ ਸੁਧੀਰ ਮੁਨਗੰਟੀਵਾਰ ਨੂੰ ਕਾਂਗਰਸ ਦੀ ਉਮੀਦਵਾਰ ਅਤੇ ਵਿਧਾਇਕ ਪ੍ਰਤਿਭਾ ਧਨੋਰਕਰ ਦੇ ਖਿਲਾਫ ਮੈਦਾਨ ਵਿੱਚ ਉਤਾਰਿਆ ਗਿਆ ਹੈ।
–VOICE
ਐਸਜੇ/