ਬਨਾਰਸ, 26 ਮਾਰਚ
ਭੋਜਪੁਰੀ ਅਦਾਕਾਰਾ ਅਕਾਂਕਸ਼ਾ ਦੂਬੇ ਨੇ ਬਨਾਰਸ ਦੇ ਇੱਕ ਹੋਟਲ ਵਿੱਚ ਖੁਦਕੁਸ਼ੀ ਕਰ ਲਈ ਹੈ। ਅਕਾਂਕਸ਼ਾ 25 ਮਾਰਚ ਦੀ ਰਾਤ ਨੂੰ ਸ਼ੂਟਿੰਗ ਤੋਂ ਬਾਅਦ ਹੋਟਲ ਗਈ ਸੀ ਅਤੇ ਉੱਥੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਅਕਾਂਕਸ਼ਾ ਦਾ ਜਨਮ 21 ਅਕਤੂਬਰ 1997 ਨੂੰ ਮਿਰਜ਼ਾਪੁਰ, ਉੱਤਰ ਪ੍ਰਦੇਸ਼ ਵਿੱਚ ਹੋਇਆ ਸੀ। ਉਹ ਛੋਟੀ ਉਮਰ ਤੋਂ ਹੀ ਡਾਂਸ ਅਤੇ ਅਦਾਕਾਰੀ ਦੀ ਸ਼ੌਕੀਨ ਸੀ। ਉਹ ਅਕਸਰ ਸੋਸ਼ਲ ਮੀਡੀਆ ‘ਤੇ ਡਾਂਸ ਦੀਆਂ ਵੀਡੀਓਜ਼ ਪੋਸਟ ਕਰਦੀ ਰਹਿੰਦੀ ਸੀ।