ਨਵੀਂ ਦਿੱਲੀ 8 ਮਈ (ਮਪ) ਸੀਬੀਆਈ ਦੇ ਇਕ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਬਿਹਤਰ ਰੁਜ਼ਗਾਰ ਦੀ ਆੜ ਵਿਚ ਭਾਰਤੀ ਨਾਗਰਿਕਾਂ ਨੂੰ ਰੂਸ ਵਿਚ ਤਸਕਰੀ ਕਰਨ ਅਤੇ ਫਿਰ ਉਨ੍ਹਾਂ ਨੂੰ ਰੂਸ-ਯੂਕਰੇਨ ਯੁੱਧ ਖੇਤਰ ਵਿਚ ਭੇਜਣ ਦੇ ਦੋਸ਼ ਵਿਚ ਇਕ ਅਨੁਵਾਦਕ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਰੁਣ ਅਤੇ ਯੇਸੁਦਾਸ ਜੂਨੀਅਰ ਉਰਫ ਪ੍ਰਿਯਨ, ਦੋਵੇਂ ਵਾਸੀ ਤ੍ਰਿਵੇਂਦਰਮ, ਕੇਰਲ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ।
ਦੋ ਹੋਰ ਮੁਲਜ਼ਮ, ਨਿਜਿਲ ਜੋਬੀ ਬੇਨਸਮ, ਵਾਸੀ ਕੰਨਿਆਕੁਮਾਰੀ ਅਤੇ ਮੁੰਬਈ ਦੇ ਰਹਿਣ ਵਾਲੇ ਐਂਥਨੀ ਮਾਈਕਲ ਏਲਾਂਗੋਵਨ ਨੂੰ 24 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 6 ਮਾਰਚ ਨੂੰ, ਏਜੰਸੀ ਨੇ ਦੇਸ਼ ਭਰ ਵਿੱਚ ਚਲਾਏ ਜਾ ਰਹੇ ਇੱਕ ਵੱਡੇ ਮਨੁੱਖੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ, ਜੋ ਵਿਦੇਸ਼ਾਂ ਵਿੱਚ ਮੁਨਾਫ਼ੇ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਦੇ ਵਾਅਦੇ ‘ਤੇ ਭੋਲੇ ਭਾਲੇ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ।
ਇਹ ਤਸਕਰੀ ਇੱਕ ਸੰਗਠਿਤ ਨੈੱਟਵਰਕ ਵਜੋਂ ਕੰਮ ਕਰ ਰਹੇ ਹਨ ਅਤੇ ਯੂ-ਟਿਊਬ ਆਦਿ ਵਰਗੇ ਸੋਸ਼ਲ ਮੀਡੀਆ ਚੈਨਲਾਂ ਰਾਹੀਂ ਅਤੇ ਆਪਣੇ ਸਥਾਨਕ ਸੰਪਰਕਾਂ/ਏਜੰਟਾਂ ਰਾਹੀਂ ਰੂਸ ਵਿੱਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਲਈ ਭਾਰਤੀ ਨਾਗਰਿਕਾਂ ਨੂੰ ਲੁਭਾਉਂਦੇ ਸਨ।
“ਇਸ ਤੋਂ ਬਾਅਦ, ਦ