ਸ਼ਾਮਲੀ (ਯੂ.ਪੀ.), 7 ਅਪ੍ਰੈਲ (ਸ.ਬ.) ਸ਼ਾਮਲੀ ਜ਼ਿਲ੍ਹੇ ਦੇ ਬਾਬਰੀ ਖੇਤਰ ਅਧੀਨ ਪੈਂਦੇ ਹੀਰਨਵਾੜਾ ਪਿੰਡ ਵਿੱਚ ਬੀਐਸਐਫ ਦੇ ਇੱਕ ਜਵਾਨ ਦੀ ਰਹੱਸਮਈ ਹਾਲਾਤਾਂ ਵਿੱਚ ਮੌਤ ਹੋ ਗਈ। ਇੱਕ ਹਫ਼ਤਾ ਪਹਿਲਾਂ 40 ਸਾਲਾ ਧੀਰਜ ਕੁਮਾਰ ਦੀ ਪਤਨੀ ਦੀ ਵੀ ਭੇਤਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਉਸ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਧੀਰਜ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਉਸ ਨੂੰ ਖੁਦਕੁਸ਼ੀ ਲਈ ਮਜਬੂਰ ਕੀਤਾ ਹੈ। ਪੁਲਿਸ ਦੇ ਅਨੁਸਾਰ, ਧੀਰਜ ਅਤੇ ਉਸਦੇ ਦੋ ਰਿਸ਼ਤੇਦਾਰਾਂ ਦੇ ਖਿਲਾਫ 1 ਅਪ੍ਰੈਲ ਨੂੰ “ਔਰਤ ਨੂੰ ਆਤਮਹੱਤਿਆ ਲਈ ਮਜ਼ਬੂਰ ਕਰਨ” ਲਈ ਇੱਕ ਐਫਆਈਆਰ ਦਰਜ ਕੀਤੀ ਗਈ ਸੀ, ਅਤੇ ਜਾਂਚ ਜਾਰੀ ਹੈ। ਜਵਾਨ ਦੇ ਵੱਡੇ ਭਰਾ ਅਮਿਤ ਸ਼ਰਮਾ ਨੇ ਦੱਸਿਆ ਕਿ ਉਸ ਦਾ ਭਰਾ ਧੀਰਜ ਗੁਰੂਗ੍ਰਾਮ ‘ਚ ਤਾਇਨਾਤ ਸੀ ਅਤੇ ਇਕ ਮਹੀਨੇ ਦੀ ਛੁੱਟੀ ‘ਤੇ ਸੀ। ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਸਹਾਰਨਪੁਰ ਜ਼ਿਲ੍ਹੇ ਦੇ ਨਨੌਟਾ ਸ਼ਹਿਰ ਵਿੱਚ ਰਹਿੰਦਾ ਸੀ ਪਰ ਕਰੀਬ ਇੱਕ ਹਫ਼ਤਾ ਪਹਿਲਾਂ ਉਸ ਦੀ ਪਤਨੀ ਨੇ ਜ਼ਹਿਰ ਖਾ ਲਿਆ ਅਤੇ ਉਸ ਦੀ ਮੌਤ ਹੋ ਗਈ। ਧੀਰਜ ਸਵੇਰੇ ਖੇਤ ਗਿਆ, ਅਤੇ ਬਾਅਦ ਵਿੱਚ ਬੇਹੋਸ਼ ਪਾਇਆ ਗਿਆ। ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੁਲਿਸ ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।