ਪਟਨਾ, 28 ਜੁਲਾਈ (ਏਜੰਸੀ)-ਬਿਹਾਰ ਪੁਲਿਸ ਨੇ ਸ਼ੁੱਕਰਵਾਰ ਨੂੰ ਬੇਗੂਸਰਾਏ ਜ਼ਿਲ੍ਹੇ ‘ਚ 10 ਸਾਲਾ ਬੱਚੀ ਨਾਲ ਕਥਿਤ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ‘ਚ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਪੀੜਤਾ ਦਾ ਗੁਆਂਢੀ ਸੁਦੀਪ ਕੁਮਾਰ ਸਿੰਘ ਉਰਫ਼ ਗੁੱਡੂ ਅਤੇ ਉਸ ਘਰ ਦਾ ਮਾਲਕ ਵੀ ਸ਼ਾਮਲ ਹੈ ਜਿੱਥੇ ਉਸ ਦੀ ਲਾਸ਼ ਨੂੰ ਦਫ਼ਨਾਇਆ ਗਿਆ ਸੀ।
ਇਹ ਲੜਕੀ 24 ਜੁਲਾਈ ਨੂੰ ਜ਼ਿਲ੍ਹੇ ਦੇ ਬਛਵਾੜਾ ਥਾਣੇ ਅਧੀਨ ਪੈਂਦੇ ਆਪਣੇ ਜੱਦੀ ਪਿੰਡ ਚਮਠਾ ਤੋਂ ਲਾਪਤਾ ਹੋ ਗਈ ਸੀ ਅਤੇ ਉਸ ਦੇ ਮਾਪਿਆਂ ਨੇ ਉਸ ਦੇ ਲਾਪਤਾ ਹੋਣ ਪਿੱਛੇ ਸਿੰਘ ਦਾ ਹੱਥ ਹੋਣ ਦਾ ਸ਼ੱਕ ਜਤਾਇਆ ਸੀ।
ਸ਼ੱਕ ਹੈ ਕਿ ਲੜਕੀ ਨਾਲ ਪਹਿਲਾਂ ਬਲਾਤਕਾਰ ਕੀਤਾ ਗਿਆ ਅਤੇ ਫਿਰ ਘਰ ਦੇ ਬੇਸਮੈਂਟ ਵਿੱਚ ਦਫ਼ਨਾਉਣ ਤੋਂ ਪਹਿਲਾਂ ਕਤਲ ਕੀਤਾ ਗਿਆ।
ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜਤਾ ਦੇ ਮਾਪਿਆਂ ਨੇ ਦਾਅਵਾ ਕੀਤਾ ਕਿ ਉਹ 24 ਜੁਲਾਈ ਨੂੰ ਸਵੇਰੇ 11 ਵਜੇ ਸਿੰਘ ਦੇ ਘਰ ਦੇ ਵਿਹੜੇ ਤੋਂ ਮਹਿੰਦੀ ਦੇ ਪੱਤੇ ਤੋੜਨ ਲਈ ਗਈ ਸੀ ਅਤੇ ਵਾਪਸ ਨਹੀਂ ਆਈ।
“ਸ਼ੱਕ ਦੇ ਆਧਾਰ ‘ਤੇ, ਅਸੀਂ ਦੋਸ਼ੀ ਦੇ ਘਰ ਦੀ ਬੇਸਮੈਂਟ ਪੁੱਟੀ ਅਤੇ ਲਾਸ਼ ਬਰਾਮਦ ਕੀਤੀ। ਲਾਸ਼ ਅਰਧ ਨਗਨ ਹਾਲਤ ਵਿਚ ਸੀ ਅਤੇ ਇਕ ਪੋਲੀਥੀਨ ਬੈਗ ਵਿਚ ਲਪੇਟੀ ਹੋਈ ਸੀ। ਵਿਗਿਆਨਕ ਸਬੂਤ ਇਕੱਠੇ ਕਰਨ ਲਈ ਐਫਐਸਐਲ ਟੀਮ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ ਸੀ।