ਬੈਂਗਲੁਰੂ, 23 ਅਪ੍ਰੈਲ (ਏਜੰਸੀ)-ਕਰਨਾਟਕ ‘ਚ 26 ਅਪ੍ਰੈਲ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਦੇ ਪਹਿਲੇ ਪੜਾਅ ਦੇ ਮੱਦੇਨਜ਼ਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਭਾਜਪਾ ਦੇ ਮੌਜੂਦਾ ਸੰਸਦ ਮੈਂਬਰ ਤੇ ਉਮੀਦਵਾਰ ਤੇਜਸਵੀ ਸੂਰਿਆ ਲਈ ਬੰਗਲੁਰੂ ਦੱਖਣੀ ਸੰਸਦੀ ਹਲਕੇ ‘ਚ ਰੋਡ ਸ਼ੋਅ ਕੀਤਾ।
ਇੱਥੇ ਬੋਮਨਹੱਲੀ ਵਿੱਚ ਮੰਗਲਵਾਰ ਦੇਰ ਸ਼ਾਮ ਸ਼ੁਰੂ ਹੋਈ, ਅਮਿਤ ਸ਼ਾਹ ਦੁਆਰਾ ਕੀਤੀ ਗਈ ਚੋਣ ਰੈਲੀ ਵਿੱਚ ਨਾਗਰਿਕਾਂ ਦੀ ਭਾਰੀ ਸ਼ਮੂਲੀਅਤ ਦੇਖਣ ਨੂੰ ਮਿਲੀ।
ਸਾਬਕਾ ਮੁੱਖ ਮੰਤਰੀ ਬੀ.ਐਸ. ਯੇਦੀਯੁਰੱਪਾ, ਵਿਰੋਧੀ ਧਿਰ ਦੇ ਨੇਤਾ ਆਰ. ਅਸ਼ੋਕਾ ਅਤੇ ਬੇਂਗਲੁਰੂ ਦੱਖਣੀ ਭਾਜਪਾ ਉਮੀਦਵਾਰ ਅਤੇ ਭਾਰਤੀ ਜਨਤਾ ਯੁਵਾ ਮੋਰਚਾ ਦੇ ਪ੍ਰਧਾਨ ਤੇਜਸਵੀ ਸੂਰਿਆ ਵੀ ਅਮਿਤ ਸ਼ਾਹ ਦੇ ਨਾਲ ਰੈਲੀ ਵਿੱਚ ਮੌਜੂਦ ਸਨ।
ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬੇਂਗਲੁਰੂ ਦੱਖਣੀ ਸੀਟ ਤੋਂ ਤੇਜਸਵੀ ਸੂਰਿਆ ਦੀ ਪੰਜ ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਯਕੀਨੀ ਬਣਾਉਣ।
ਅਮਿਤ ਸ਼ਾਹ ਨੇ ਕਰਨਾਟਕ ‘ਚ ਸ਼ਾਸਨ ‘ਚ ਅਸਫਲਤਾ, ਕਾਨੂੰਨ ਵਿਵਸਥਾ ਅਤੇ ਭ੍ਰਿਸ਼ਟਾਚਾਰ ਦੇ ਮੁੱਦਿਆਂ ਨੂੰ ਉਜਾਗਰ ਕਰਨ ਲਈ ਕਾਂਗਰਸ ਸਰਕਾਰ ‘ਤੇ ਨਿਸ਼ਾਨਾ ਸਾਧਿਆ।
ਉਨ੍ਹਾਂ ਨੇ ਮੁੱਖ ਮੰਤਰੀ ਸਿੱਧਰਮਈਆ ਦੇ ਵੀ