ਚੰਡੀਗੜ੍ਹ, 29 ਅਕਤੂਬਰ (ਪੰਜਾਬੀ ਟਾਈਮਜ਼ ਬਿਊਰੋ ) : ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੇਂਡੂ ਖੇਡ ਮੇਲੇ ਵਿੱਚ ਟਰੈਕਟਰ ’ਤੇ ਸਟੰਟ ਕਰਦੇ ਹੋਏ ਇੱਕ ਵਿਅਕਤੀ ਦੀ ਕੁਚਲ ਕੇ ਮੌਤ ਹੋ ਗਈ। ਇਹ ਘਟਨਾ ਇੱਕ ਵੀਡੀਓ ਵਿੱਚ ਕੈਦ ਹੋ ਗਈ ਹੈ।
ਪੁਲਿਸ ਅਨੁਸਾਰ ਫਤਿਹਗੜ੍ਹ ਚੂੜੀਆਂ ਹਲਕੇ ਦੇ ਪਿੰਡ ਸਾਰਚੂਰ ਵਿਖੇ ਸ਼ਨੀਵਾਰ ਨੂੰ ਪੀੜਤ ਸੁਖਮਨਦੀਪ ਸਿੰਘ (29) ਦੀ ਮੌਤ ਹੋ ਗਈ।
ਸਿੰਘ ਇਕ ਟਾਇਰ ‘ਤੇ ਪੈਰ ਰੱਖ ਕੇ ਟਰੈਕਟਰ ‘ਤੇ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੱਡੀ ‘ਤੇ ਚੜ੍ਹਨ ਦੀ ਕੋਸ਼ਿਸ਼ ਦੌਰਾਨ ਉਸ ਦਾ ਪੈਰ ਚਿੱਕੜ ‘ਚ ਫਸ ਗਿਆ ਅਤੇ ਉਹ ਡਿੱਗ ਗਿਆ। ਇਸ ਤੋਂ ਬਾਅਦ ਉਹ ਟਰੈਕਟਰ ਦੇ ਟਾਇਰਾਂ ਹੇਠ ਦੱਬਿਆ ਗਿਆ।
–VOICE
vg/arm