ਨਵੀਂ ਦਿੱਲੀ: ਸਰਕਾਰ ਨੇ ਪੈਨ (ਸਥਾਈ ਖਾਤਾ ਨੰਬਰ) ਨੂੰ ‘ਆਧਾਰ’ ਨਾਲ ਲਿੰਕ ਕਰਨ ਦੀ ਆਖਰੀ ਮਿਆਦ 30 ਜੂਨ ਤੱਕ ਵਧਾ ਦਿੱਤੀ ਹੈ। ਇਹ ਮਿਆਦ 31 ਮਾਰਚ ਨੂੰ ਖ਼ਤਮ ਹੋ ਰਹੀ ਸੀ। ਆਮਦਨ ਕਰ ਵਿਭਾਗ ਮੁਤਾਬਕ ਜੇਕਰ ਪੈਨ ਤੇ ਆਧਾਰ ਨੂੰ ਆਪਸ ਵਿੱਚ ਨਹੀਂ ਜੋੜਿਆ ਜਾਂਦਾ ਤਾਂ ਅਜਿਹੇ ਪੈਨ ਬੰਦ ਹੋ ਜਾਣਗੇ। ਵੱਖ ਵੱਖ ਸਿਆਸੀ ਪਾਰਟੀਆਂ ਸਣੇ ਹੋਰਨਾਂ ਵੱਲੋਂ ਪੈਨ ਨੂੰ 12 ਅੰਕਾਂ ਦੇ ਨਿਵੇਕਲੇ ਪਛਾਣ ਨੰਬਰ ‘ਆਧਾਰ’ ਨਾਲ ਜੋੜਨ ਲਈ ਲੋਕਾਂ ਨੂੰ ਵਾਧੂ ਸਮਾਂ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਸਰਕਾਰ ਉਪਰੋਕਤ ਮਿਆਦ ਨੂੰ ਕਈ ਵਾਰ ਵਧਾ ਚੁੱਕੀ ਹੈ। -ਪੀਟੀਆਈ