ਨਵੀਂ ਦਿੱਲੀ: ਇੱਥੋਂ ਦੀ ਅਦਾਲਤ ਨੇ ਮਹਿਰੌਲੀ ਕਾਤਲਕਾਂਡ ਦੇ ਮੁੱਖ ਮੁਲਜ਼ਮ ਆਫਤਾਬ ਆਮੀਨ ਪੂਨਾਵਾਲਾ ਦੇ ਵਕੀਲ ਨੂੰ ਦਿੱਲੀ ਪੁਲੀਸ ਵੱਲੋਂ ਆਫਤਾਬ ਖ਼ਿਲਾਫ਼ ਲਾਏ ਦੋਸ਼ਾਂ ‘ਤੇ ਬਹਿਸ ਕਰਨ ਦਾ ਆਖ਼ਰੀ ਮੌਕਾ ਦਿੱਤਾ ਹੈ। ਪੂਨਾਵਾਲਾ ਨੇ ਕਾਨੂੰਨੀ ਸਹਾਇਤਾ ਸਲਾਹਕਾਰ ਦੀ ਥਾਂ ਇੱਕ ਨਵੇਂ ਨਿੱਜੀ ਵਕੀਲ ਨੂੰ ਨਿਯੁਕਤ ਕੀਤਾ ਸੀ ਅਤੇ ਨਵੇਂ ਵਕੀਲ ਨੇ ਦੋਸ਼ਾਂ ‘ਤੇ ਇਸਤਗਾਸਾ ਪੱਖ ਦੀਆਂ ਦਲੀਲਾਂ ਦਾ ਜਵਾਬ ਦੇਣ ਲਈ ਸਮਾਂ ਮੰਗਿਆ ਸੀ। ਇਸ ਮਾਮਲੇ ਦੀ ਅਗਲੀ ਸੁਣਵਾਈ 31 ਮਾਰਚ ਨੂੰ ਹੋਵੇਗੀ। -ਪੀਟੀਆਈ