ਲੁਧਿਆਣਾ : ਲੁਧਿਆਣਾ ਦੇ ਪ੍ਰੇਮ ਨਗਰ ਇਲਾਕੇ ‘ਚ ਉਸ ਸਮੇਂ ਭੜਥੂ ਪੈ ਗਿਆ, ਜਦੋਂ ਇਕ ਪੁਲਸ ਮੁਲਾਜ਼ਮ ਨੇ ਇਕ ਕੁੜੀ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ‘ਚ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਕੁੜੀ ਦੀ ਪਛਾਣ ਮਨਦੀਪ ਕੌਰ ਵੱਜੋਂ ਹੋਈ ਹੈ, ਜੋ ਕਿ ਪੁਲਸ ਮੁਲਾਜ਼ਮ ਸੁਖਵਿੰਦਰ ਸਿੰਘ ਦੀ ਪ੍ਰੇਮਿਕਾ ਸੀ। ਜਾਣਕਾਰੀ ਮੁਤਾਬਕ ਪ੍ਰੇਮ ਨਗਰ ਸਥਿਤ ਇਕ ਗੈਸਟ ਹਾਊਸ ‘ਚ ਦੋਵੇਂ ਲਿਵ-ਇਨ-ਰਿਲੇਸ਼ਨ ‘ਚ ਰਹਿੰਦੇ ਸਨ। ਬੀਤੇ ਦਿਨ ਮਨਦੀਪ ਕੌਰ ਦਾ ਜਨਮਦਿਨ ਸੀ ਅਤੇ ਮੋਬਾਇਲ ਗਿਫਟ ਨੂੰ ਲੈ ਕੇ ਦੋਹਾਂ ‘ਚ ਝਗੜਾ ਹੋ ਗਿਆ। ਜਾਣਕਾਰੀ ਮੁਤਾਬਕ ਪ੍ਰੇਮ ਨਗਰ ਸਥਿਤ ਇਕ ਗੈਸਟ ਹਾਊਸ ‘ਚ ਦੋਵੇਂ ਲਿਵ-ਇਨ-ਰਿਲੇਸ਼ਨ ‘ਚ ਰਹਿੰਦੇ ਸਨ। ਬੀਤੇ ਦਿਨ ਮਨਦੀਪ ਕੌਰ ਦਾ ਜਨਮਦਿਨ ਸੀ ਅਤੇ ਮੋਬਾਇਲ ਗਿਫਟ ਨੂੰ ਲੈ ਕੇ ਦੋਹਾਂ ‘ਚ ਝਗੜਾ ਹੋ ਗਿਆ। ਗੱਲ ਇੰਨੀ ਵੱਧ ਗਈ ਕਿ ਦੇਰ ਰਾਤ ਸੁਖਵਿੰਦਰ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਨਾਲ ਪ੍ਰੇਮਿਕਾ ਨੂੰ ਗੋਲੀ ਮਾਰ ਦਿੱਤੀ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਡਵੀਜ਼ਨ ਨੰਬਰ-8 ਦੀ ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।