ਜੈਪੁਰ, 9 ਅਗਸਤ (ਏਜੰਸੀ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ‘ਚ ਰਾਜਸਥਾਨ ਦੇ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰਾਂ ਦੀ ਬੈਠਕ ਕੀਤੀ ਅਤੇ ਕਈ ਮੁੱਦਿਆਂ ‘ਤੇ ਉਨ੍ਹਾਂ ਦੀ ਪ੍ਰਤੀਕਿਰਿਆ ਲਈ। ਸੰਸਦ ਮੈਂਬਰਾਂ ਤੋਂ ਇਲਾਵਾ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰਾਜਸਥਾਨ ‘ਚ ਬੀ.ਜੇ.ਪੀ. -ਚਾਰਜ ਅਰੁਣ ਸਿੰਘ, ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ, ਪਾਰਟੀ ਦੀ ਰਾਸ਼ਟਰੀ ਸਕੱਤਰ ਅਲਕਾ ਗੁਰਜਰ, ਸੂਬਾ ਸਹਿ-ਚੋਣ ਇੰਚਾਰਜ ਕੁਲਦੀਪ ਵਿਸ਼ਨੋਈ ਅਤੇ ਰਾਜਸਥਾਨ ਨਾਲ ਜੁੜੇ ਹੋਰ ਨੇਤਾ ਵੀ ਮੰਗਲਵਾਰ ਸ਼ਾਮ ਨੂੰ ਹੋਈ ਬੈਠਕ ‘ਚ ਸ਼ਾਮਲ ਹੋਏ।
ਫੀਡਬੈਕ ਲੈਣ ਦੇ ਨਾਲ-ਨਾਲ ਰਾਜਸਥਾਨ ਵਿਧਾਨ ਸਭਾ ਚੋਣਾਂ ਅਤੇ ਸੰਗਠਨ ਲਈ ਆਉਣ ਵਾਲੀ ਰਣਨੀਤੀ ‘ਤੇ ਵੀ ਚਰਚਾ ਕੀਤੀ ਗਈ।
ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨੇ ਵਰਕਰਾਂ ਨੂੰ ਜ਼ਮੀਨ ‘ਤੇ ਕੰਮ ਕਰਨ ਅਤੇ ਇਸ ਸਾਲ ਦੇ ਅੰਤ ਤੱਕ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ‘ਚ ਜੁੱਟ ਜਾਣ ਦੀ ਸਲਾਹ ਦਿੱਤੀ ਹੈ।
ਮੋਦੀ ਨੇ ਸੂਬੇ ਦੀ ਰਾਜਨੀਤੀ, ਕਾਂਗਰਸ ਸਰਕਾਰ ਦੀਆਂ ਯੋਜਨਾਵਾਂ, ਸਰਕਾਰ ਖਿਲਾਫ ਹੋਣ ਵਾਲੇ ਪ੍ਰਦਰਸ਼ਨਾਂ ਅਤੇ ਹੋਰ ਮੁੱਦਿਆਂ ‘ਤੇ ਵੀ ਚਰਚਾ ਕੀਤੀ।
ਉਸ ਦੇ ਮਿਲਣ ਦੀ ਵੀ ਸੰਭਾਵਨਾ ਹੈ