ਪਟਨਾ, 13 ਜੁਲਾਈ (ਏਜੰਸੀ)-ਪਟਨਾ ਪੁਲਿਸ ਨੇ ਵੀਰਵਾਰ ਨੂੰ ਡਾਕ ਬੰਗਲਾ ਚੌਂਕ ‘ਤੇ ਪ੍ਰਦਰਸ਼ਨ ਕਰ ਰਹੇ ਭਾਜਪਾ ਨੇਤਾਵਾਂ ‘ਤੇ ਬੇਰਹਿਮੀ ਨਾਲ ਲਾਠੀਚਾਰਜ ਕੀਤਾ, ਜਿਸ ‘ਚ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਸਮੇਤ ਦੋ ਦਰਜਨ ਤੋਂ ਵੱਧ ਨੇਤਾ ਜ਼ਖਮੀ ਹੋ ਗਏ। ਅਧਿਆਪਕਾਂ ਦੀ ਭਰਤੀ ਦੀ ਨਿਵਾਸ ਨੀਤੀ, ਤੇਜਸਵੀ ਯਾਦਵ ਦੇ ਅਸਤੀਫ਼ੇ ਦੀ ਮੰਗ, ਅਗਵਾਨੀ ਘਾਟ ਖਗੜੀਆ ਪੁਲ ਢਹਿਣ ਦੇ ਮਾਮਲੇ ਵਿੱਚ ਐਫਆਈਆਰ ਨਾ ਹੋਣ ਆਦਿ ਮੁੱਦਿਆਂ ਨੂੰ ਲੈ ਕੇ ਰੋਸ ਮਾਰਚ ਤੈਅ ਕੀਤਾ ਗਿਆ।
ਰੂਟ ਅਨੁਸਾਰ ਇਤਿਹਾਸਕ ਗਾਂਧੀ ਮੈਦਾਨ ਤੋਂ ਵਿਧਾਨ ਸਭਾ ਤੱਕ ਮਾਰਚ ਕੀਤਾ ਅਤੇ ਜਦੋਂ ਉਹ ਡਾਕ ਬੰਗਲਾ ਚੌਕ ਪੁੱਜੇ ਤਾਂ ਉਥੇ ਤਾਇਨਾਤ ਵੱਡੀ ਗਿਣਤੀ ਪੁਲੀਸ ਫੋਰਸ ਨੇ ਉਨ੍ਹਾਂ ਨੂੰ ਇਨਕਮ ਟੈਕਸ ਚੌਕ, ਵੀਰਚੰਦ ਪਟੇਲ ਮਾਰਗ ਅਤੇ ਵਿਧਾਨ ਸਭਾ ਵੱਲ ਅੱਗੇ ਨਹੀਂ ਜਾਣ ਦਿੱਤਾ।
ਪਟਨਾ ਪੁਲਿਸ ਨੇ ਫਿਰ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ ਜਿਸ ਵਿਚ ਮਹਾਰਾਜਗੰਜ ਦੇ ਸੰਸਦ ਮੈਂਬਰ ਜਨਾਰਦਨ ਸਿੰਘ ਸਿਗਰੀਵਾਲ, ਵਿਜੇ ਕੁਮਾਰ ਸਿਨਹਾ, ਅਸ਼ਵਨੀ ਕੁਮਾਰ ਚੌਬੇ ਅਤੇ ਮਹਿਲਾ ਨੇਤਾ ਸ਼ਾਮਲ ਸਨ।
“ਮੈਂ ਪੁਲਿਸ ਵਾਲਿਆਂ ਨੂੰ ਸੂਚਿਤ ਕਰ ਰਿਹਾ ਸੀ ਕਿ ਮੈਂ ਸੰਸਦ ਮੈਂਬਰ ਹਾਂ, ਪਰ ਉਨ੍ਹਾਂ ਨੇ ਨਹੀਂ ਸੁਣਿਆ ਅਤੇ ਬੇਰਹਿਮੀ ਨਾਲ ਮੇਰੇ ‘ਤੇ ਹਮਲਾ ਕੀਤਾ ਅਤੇ