ਭੋਪਾਲ, 26 ਮਾਰਚ
ਭਾਰਤ ਦੀ ਉੱਭਰਦੀ ਨਿਸ਼ਾਨੇਬਾਜ਼ ਸਿਫਤ ਕੌਰ ਸਮਰਾ ਨੇ ਅੱਜ ਇੱਥੇ ਆਈਐਸਐਸਐਫ ਰਾਈਫ਼ਲ/ਪਿਸਟਲ ਵਿਸ਼ਵ ਕੱਪ ਵਿੱਚ ਮਹਿਲਾਵਾਂ ਦੇ 50 ਮੀਟਰ ਰਾਈਫ਼ਲ 3ਪੀ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਹ ਸੀਨੀਅਰ ਵਰਗ ਵਿਚ ਉਸ ਦਾ ਦੂਜਾ ਕੌਮਾਂਤਰੀ ਤਗਮਾ ਹੈ। ਨਿਸ਼ਾਨੇਬਾਜ਼ੀ ਵਿਚ ਚੀਨ ਦਾ ਅੱਜ ਵੀ ਦਬਦਬਾ ਰਿਹਾ, ਉਸ ਦੀ ਝਾਂਗ ਕਿਆਂਗਯੁਵੇ ਨੇ ਸੋਨ ਤਮਗਾ ਜਿੱਤਿਆ। ਮੌਜੂਦਾ ਰਾਸ਼ਟਰੀ ਚੈਂਪੀਅਨ ਸਮਰਾ ਕੁੱਲ 403.9 ਦੇ ਸਕੋਰ ਨਾਲ ਰੈਂਕਿੰਗ ਵਿੱਚ ਤੀਜੇ ਸਥਾਨ ‘ਤੇ ਰਹੀ। ਦੂਜੇ ਪਾਸੇ ਝਾਂਗ 414.7 ਅੰਕਾਂ ਨਾਲ ਪਹਿਲੇ ਅਤੇ ਚੈੱਕ ਗਣਰਾਜ ਦੀ ਅਨੇਤਾ ਬ੍ਰਾਬਕੋਵਾ 411.3 ਅੰਕਾਂ ਨਾਲ ਦੂਜੇ ਸਥਾਨ ‘ਤੇ ਰਹੀ।