ਨਵੀਂ ਦਿੱਲੀ, 15 ਜੁਲਾਈ (ਏਜੰਸੀ)-ਦਿੱਲੀ ਦੇ ਦਵਾਰਕਾ ਖੇਤਰ ‘ਚ ਇਕ ਨਿਰਮਾਣ ਅਧੀਨ ਗੋਲਫ ਕੋਰਸ ‘ਚ ਸ਼ਨੀਵਾਰ ਨੂੰ ਤਿੰਨ ਨੌਜਵਾਨ ਪਾਣੀ ਦੇ ਟੋਏ ‘ਚ ਡੁੱਬ ਗਏ, ਦਿੱਲੀ ਪੁਲਸ ਦੇ ਇਕ ਅਧਿਕਾਰੀ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮੀਂਹ ਜਾਂ ਹੜ੍ਹ ਨਾਲ ਸਬੰਧਤ ਘਟਨਾ ਨਹੀਂ ਹੈ। ਮ੍ਰਿਤਕਾਂ ਦੀ ਪਛਾਣ ਅਰੁਣ, ਅਨੁਜ ਅਤੇ ਅਭਿਸ਼ੇਕ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ ਕਰੀਬ 20-25 ਸਾਲ ਹੈ, ਸਾਰੇ ਕੁਤੁਬ ਵਿਹਾਰ ਦੇ ਰਹਿਣ ਵਾਲੇ ਹਨ।
ਪੁਲਸ ਮੁਤਾਬਕ ਸ਼ਨੀਵਾਰ ਰਾਤ ਕਰੀਬ 8 ਵਜੇ ਸੂਚਨਾ ਮਿਲੀ ਕਿ ਤਿੰਨ ਨੌਜਵਾਨ ਪਾਣੀ ‘ਚ ਵੜ ਗਏ ਅਤੇ ਵਾਪਸ ਨਹੀਂ ਪਰਤੇ, ਜਿਸ ਤੋਂ ਬਾਅਦ ਪੁਲਸ ਦੀ ਟੀਮ ਮੌਕੇ ‘ਤੇ ਪਹੁੰਚੀ।
ਮੌਕੇ ‘ਤੇ ਪਹੁੰਚ ਕੇ ਪਤਾ ਲੱਗਾ ਕਿ ਚਾਰ ਨੌਜਵਾਨਾਂ ਦਾ ਇਕ ਸਮੂਹ ਕੰਧ ਟੱਪ ਕੇ ਦਵਾਰਕਾ ਸੈਕਟਰ-23 ਥਾਣਾ ਖੇਤਰ ‘ਚ ਨਿਰਮਾਣ ਅਧੀਨ ਗੋਲਫ ਕੋਰਸ ‘ਚ ਦਾਖਲ ਹੋ ਗਿਆ ਸੀ।
“ਇਹ ਲੜਕੇ ਸੈਕਟਰ 19 ਦੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡਣ ਤੋਂ ਬਾਅਦ ਵਾਪਸ ਆ ਰਹੇ ਸਨ, ਜਦੋਂ ਉਨ੍ਹਾਂ ਨੇ ਨਿਰਮਾਣ ਅਧੀਨ ਗੋਲਫ ਕੋਰਸ ਵਿੱਚ ਦਾਖਲ ਹੋਣ ਦਾ ਫੈਸਲਾ ਕੀਤਾ। ਤਿੰਨ ਮੁੰਡਿਆਂ ਨੇ ਆਪਣੇ ਬੈਗ ਘਾਹ ਦੇ ਕੋਲ ਛੱਡ ਦਿੱਤੇ ਅਤੇ ਗੋਲਫ ਕੋਰਸ ਦੇ ਇੱਕ ਪਾਣੀ ਦੇ ਟੋਏ ਵਿੱਚ ਦਾਖਲ ਹੋਏ ਅਤੇ