ਮਿਸੀਸਾਗਾ/ 16 ਅਪਰੈਲ, 2024
ਇਸ ਸਾਲ ਹੋਣ ਵਾਲਾ ਕੈਨੇਡਾ ਦਾ ਸਭ ਤੋਂ ਵੱਡਾ ਟਰੱਕਿੰਗ ਸ਼ੋਅ ‘ਟਰੱਕ ਵਰਲਡ 2024’ ਟਰੱਕਿੰਗ ਇੰਡਸਟਰੀ ਵਿਚ ਸਾਊਥ ਏਸੀਅਨ ਕਮਿਊਨਿਟੀ ਦੇ ਯੋਗਦਾਨ ਨੂੰ ਸਮਰਪਿਤ ਹੋਵੇਗਾ। ਇਕ ਇਤਿਹਾਸਕ ਪ੍ਰਦਰਸ਼ਨੀ, ਸਪੈਸ਼ਲ ਰਿਸੈਪਸ਼ਨ ਅਤੇ ਨੈਟਵਰਕਿੰਗ ਦੇ ਮੌਕੇ ਇਸ ਵਾਰ ਦੇ ਸ਼ੋਅ ਦੀ ਖਾਸ ਖਿੱਚ ਹੋਣਗੇ।
ਇਸ ਸਾਲ ਦਾ ਟਰੱਕ ਵਰਲਡ 2024 ਸ਼ੋਅ ਮਿਸੀਸਾਗਾ ਵਿੱਚ 6900 ਏਅਰਪੋਰਟ ਰੋਡ ਤੇ ਸਥਿਤ ਇੰਟਰਨੈਸ਼ਨਲ ਸੈਂਟਰ ਵਿਚ ਹੋਵੇਗਾ। ਇਹ ਸ਼ੋਅ 18 ਅਪਰੈਲ, ਵੀਰਵਾਰ ਤੋਂ 20 ਅਪਰੈਲ, ਸ਼ਨੀਵਾਰ ਤੱਕ ਚੱਲੇਗਾ। ਕੁੱਲ 390,000 ਸੁਕੇਅਰ ਫੁੱਟ ਜਗ੍ਹਾ ਵਿੱਚ ਕੁੱਲ 450 ਤੋਂ ਵੱਧ ਪ੍ਰਦਰਸ਼ਨੀਆਂ ਹੋਣਗੀਆਂ। ਇਹ ਟਰੱਕਿੰਗ ਇੰਡਸਟਰੀ ਦਾ ਪ੍ਰਮੁੱਖ ਸਮਾਗਮ ਹੈ, ਜਿਸ ਵਿਚ ਟਰੱਕਿੰਗ ਇੰਡਸਟਰੀ ਦੇ ਸਾਰੇ ਪੱਖਾਂ ਦੀ ਝਲਕ ਮਿਲਦੀ ਹੈ, ਜਿਸ ਵਿੱਚ ਸਾਜ਼ੋ-ਸਮਾਨ, ਨਵੀਂ ਖੋਜ ਵੀ ਮਿਲਦੀ ਹੈ ਅਤੇ ਇਹ ਨਵੇਂ ਕੁਨੈਕਸ਼ਨ ਅਤੇ ਨਵੇਂ ਹੱਲ ਲੱਭਣ ਦਾ ਮੌਕਾ ਵੀ ਹੁੰਦਾ ਹੈ।
ਇਸ ਸਮਾਗਮ ਦੇ ਮੁੱਖ ਸਪੌਂਸਰ ਬੀਵੀਡੀ ਸੀਈਓ ਬਿਕਰਮ ਢਿੱਲੋਂ ਨੇ ਕਿਹਾ, “ਸਾਨੂੰ ਸਾਉਥ ਏਸ਼ੀਅਨ ਟਰੱਕਿੰਗ ਭਾਈਚਾਰੇ ਨਾਲ ਆਪਣੀ ਭਾਈਵਾਲੀ ‘ਤੇ ਮਾਣ ਹੈ। ਉਦਯੋਗ ਦੇ ਅੰਦਰ ਸਾਡੇ ਵਿਕਾਸ ਨੂੰ ਉਤਸ਼ਾਹਤ ਕਰਨ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਲਾਜ਼ਮੀ ਰਹੀ ਹੈ। ਅਸੀਂ ਟਰੱਕ ਵਰਲਡ 2024 ਵਿੱਚ ਆਵਾਜਾਈ ਖੇਤਰ ਵਿੱਚ ਉਨ੍ਹਾਂ ਦੇ ਅਨਮੋਲ ਯੋਗਦਾਨ ਨੂੰ ਉਜਾਗਰ ਕਰਨ ਦੀ ਬੇਸਬਰੀ ਨਾਲ ਉਡੀਕ ਕਰਦੇ ਹਾਂ, ਜੋ ਪ੍ਰਗਤੀ ਦੇ ਪਹੀਏ ਨੂੰ ਅੱਗੇ ਵਧਾਉਣ ਵਾਲੀ ਸੂਝ–ਬੂਝ ਅਤੇ ਸਮਰਪਣ ਨੂੰ ਪ੍ਰਦਰਸ਼ਿਤ ਕਰਦੇ ਹਨ।
ਜਿਹੜੇ ਇੰਡਸਟਰੀ ਮੈਂਬਰ ਇਸ ਸਾਲ ਦੇ ਸ਼ੋਅ ਵਿੱਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ truckworld.ca ਤੇ ਫਰੀ ਅਡਮਿਸ਼ਨ ਲਈ ਰਜਿਸਟਰ ਕਰਨ ਵਾਸਤੇ ਪ੍ਰੋਮੋ ਕੋਡ KAPOW ਦੀ ਵਰਤੋਂ ਕਰ ਸਕਦੇ ਹਨ।
ਕੈਨੇਡੀਅਨ ਟਰੱਕ ਆਪ੍ਰੇਟਰਜ਼ ਐਸੋਸੀਏਸ਼ਨ (ਸੀ.ਟੀ.ਏ.ਓ.), ਜਿਹੜੀ ਕਿ ਇਵੈਂਟ ਸਪਾਂਸਰ ਹੈ ਅਤੇ ਸ਼ੋਅ ਦਾ ਹਿੱਸਾ ਹੈ, ਦੇ ਕਾਰਜਕਾਰੀ ਨਿਰਦੇਸ਼ਕ ਜਸਕਰਨ ਸੰਧੂ ਨੇ ਕਿਹਾ, “ਸਾਊਥ ਏਸ਼ੀਅਨ ਟਰੱਕਰ ਸਾਡੀ ਮਜ਼ਬੂਤ ਸਪਲਾਈ ਚੇਨ ਦੀ ਕੁੰਜੀ ਹਨ, ਸਾਡੀ ਤਾਕਤ ਦੀ ਮਿਸਾਲ ਹਨ ਅਤੇ ਸਾਡੇ ਉਦਯੋਗ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਅਮੀਰ ਬਣਾਉਂਦੇ ਹਨ। ਟਰੱਕ ਵਰਲਡ 2024 ਵਿੱਚ, ਅਸੀਂ ਕੈਨੇਡਾ ਦੇ ਟਰੱਕਿੰਗ ਲੈਂਡਸਕੇਪ ਵਿੱਚ ਉਨ੍ਹਾਂ ਦੀ ਮਹੱਤਵਪੂਰਣ ਭੂਮਿਕਾ ਅਤੇ ਯੋਗਦਾਨ ਦਾ ਜਸ਼ਨ ਮਨਾਉਂਦੇ ਹਾਂ। ਸ਼ੁਰੂਆਤੀ ਪਾਇਨੀਅਰਾਂ ਤੋਂ ਲੈ ਕੇ ਉਦਯੋਗ ਦੇ ਨੇਤਾਵਾਂ ਤੱਕ ਉਨ੍ਹਾਂ ਦੀ ਪ੍ਰੇਰਣਾਦਾਇਕ ਯਾਤਰਾ ਉਨ੍ਹਾਂ ਦੇ ਅਹਿਮ ਪ੍ਰਭਾਵ ਨੂੰ ਦਰਸਾਉਂਦੀ ਹੈ। ਅਸੀਂ ਇਸ ਮਹੱਤਵਪੂਰਨ ਖੇਤਰ ਵਿੱਚ ਉਨ੍ਹਾਂ ਦੇ ਵਿਕਾਸ ਦਾ ਸਮਰਥਨ ਕਰਨ ਲਈ ਵਚਨਬੱਧ ਹਾਂ।
ਤੱਥ:
- ਟਰੱਕਿੰਗ ਇੰਡਸਟਰੀ ਮੁਲਕ ਦੀ ਇਕੌਨੋਮੀ ਵਿੱਚ ਵੱਡਾ ਯੋਗਦਾਨ ਪਾਉਂਦੀ ਹੈ, ਅਤੇ ਹਰ ਸਾਲ $65 ਬਿਲੀਅਨ ਡਾਲਰ ਰੈਵੇਨਿਊ ਪੈਦਾ ਕਰਦੀ ਹੈ ਅਤੇ ਕੈਨੇਡਾ ਦੀ ਜੀਡੀਪੀ ਵਿਚ ਇਸ ਦਾ 3.5% ਹਿੱਸਾ ਹੈ। 10,000 ਤੋਂ ਵੱਧ ਕੰਪਨੀਆਂ ਵਿੱਚ 300,000 ਤੋਂ ਵੱਧ ਡਰਾਇਵਰ ਕੰਮ ਕਰਦੇ ਹਨ ਅਤੇ ਯੂ ਐਸ -ਕੈਨੇਡਾ ਟਰੇਡ ਦਾ 89% ਤੋਂ ਵੱਧ ਟਰਾਂਸਪੋਰਟ ਕਰਦੀ ਹੈ।
- ਕੈਨੇਡਾ ਦਾ ਹਰ ਪੰਜ ਵਿੱਚੋਂ ਇਕ (17.8 ਪ੍ਰਤੀਸ਼ਤ) ਟਰੱਕ ਡਰਾਈਵਰ ਸਾਊਥ ਏਸ਼ੀਅਨ ਪਿਛੋਕੜ ਵਾਲਾ ਹੈ। ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿੱਚ ਅੱਧੇ ਤੋਂ ਵੱਧ ਡਰਾਈਵਰ ਸਾਊਥ ਏਸ਼ੀਅਨ ਹਨ।
- ਕੈਨੇਡਾ ਵਿੱਚ ਸਾਊਥ ਏਸ਼ੀਅਨ ਮਾਈਗਰੇਸ਼ਨ 1900ਵਿਆਂ ਦੇ ਸ਼ੁਰੂ ਵਿੱਚ ਅਰੰਭ ਹੁੰਦੀ ਹੈ, ਜਦੋਂ ਮੁੱਖ ਤੌਰ ਤੇ ਪੰਜਾਬ ਤੋਂ ਕਰੀਬ 5,000 ਸਾਊਥ ਏਸ਼ੀਅਨ ਮਾਈਗਰੰਟ ਆਏ ਸਨ। ਬਹੁਤ ਸਾਰੇ ਇਮੀਗਰੰਟਸ ਨੂੰ ਲੌਗਿੰਗ, ਮਾਈਨਿੰਗ, ਅਤੇ ਖੇਤੀ ਵਿੱਚ ਕੰਮ ਮਿਲਿਆ ਅਤੇ ਇਨਾਂ ਵਿੱਚੋਂ ਹੀ ਟਰਾਂਸਪੋਰਟੇਸ਼ਨ ਲਈ ਭਵਿੱਖ ਦੀ ਪੀੜ੍ਹੀ ਅੱਗੇ ਆਈ।