ਜੰਮੂ, 29 ਮਾਰਚ (ਸ.ਬ.) ਰਾਮਬਨ ਜਿਲ੍ਹੇ ਵਿੱਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ ਉੱਤੇ ਰਾਤ ਭਰ ਇੱਕ ਕੈਬ ਦੇ ਖੱਡ ਵਿੱਚ ਡਿੱਗਣ ਕਾਰਨ ਮੌਤਾਂ ਦਾ ਖਦਸ਼ਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜੰਮੂ ਤੋਂ ਸ਼੍ਰੀਨਗਰ ਜਾ ਰਹੀ ਇਕ ਕੈਬ ਵੀਰਵਾਰ ਦੇਰ ਸ਼ਾਮ ਰਾਮਬਨ ਜ਼ਿਲੇ ‘ਚ ਬੈਟਰੀ ਚਸ਼ਮਾ ਦੇ ਕੋਲ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੱਡ ‘ਚ ਜਾ ਡਿੱਗੀ।
“ਇੱਕ ਰਾਹਤ ਅਤੇ ਬਚਾਅ ਕਾਰਜ ਤੁਰੰਤ ਸ਼ੁਰੂ ਕੀਤਾ ਗਿਆ ਸੀ। ਮੀਂਹ ਅਤੇ ਹਨੇਰੇ ਕਾਰਨ, ਬਚਾਅ ਕਾਰਜ ਅਜੇ ਵੀ ਦੁਰਘਟਨਾਗ੍ਰਸਤ ਵਾਹਨ ਅਤੇ ਉਸ ਵਿੱਚ ਸਵਾਰ ਲੋਕਾਂ ਦਾ ਪਤਾ ਲਗਾਉਣ ਵਿੱਚ ਕਾਮਯਾਬ ਨਹੀਂ ਹੋ ਸਕਿਆ ਹੈ।”
ਅਧਿਕਾਰੀਆਂ ਨੇ ਦੱਸਿਆ, ”ਸ਼ੁੱਕਰਵਾਰ ਸਵੇਰੇ ਪਹਿਲੀ ਰੋਸ਼ਨੀ ਨਾਲ ਬਚਾਅ ਕਾਰਜ ਮੁੜ ਸ਼ੁਰੂ ਕੀਤਾ ਗਿਆ।
–VOICE
sq/khz