ਸ੍ਰੀਨਗਰ, 4 ਮਈ (ਏਜੰਸੀ)- ਜੰਮੂ-ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸ਼ਨੀਵਾਰ ਨੂੰ ਇਕ ਸੜਕ ਹਾਦਸੇ ‘ਚ ਫ਼ੌਜ ਦੇ ਇਕ ਜਵਾਨ ਦੀ ਮੌਤ ਹੋ ਗਈ ਜਦਕਿ 9 ਹੋਰ ਜ਼ਖ਼ਮੀ ਹੋ ਗਏ | ਅਧਿਕਾਰੀ ਮੁਤਾਬਕ ਅਨੰਤਨਾਗ ਜ਼ਿਲੇ ਦੇ ਵੇਰੀਨਾਗ ਇਲਾਕੇ ਦੇ ਬਾਟਾਗੁੰਡ ਪਿੰਡ ‘ਚ 19 ਰਾਸ਼ਟਰੀ ਰਾਈਫਲਜ਼ ਦੀ ਫੌਜ ਦੀ ਗੱਡੀ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖੱਡ ‘ਚ ਡਿੱਗ ਗਈ।
ਅਧਿਕਾਰੀਆਂ ਨੇ ਦੱਸਿਆ, “ਇਸ ਹਾਦਸੇ ‘ਚ ਫੌਜ ਦਾ ਇਕ ਜਵਾਨ ਮਾਰਿਆ ਗਿਆ ਅਤੇ 9 ਜ਼ਖਮੀ ਹੋ ਗਏ। ਜ਼ਖਮੀ ਫੌਜੀ ਜਵਾਨਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।”
–VOICE
ਵਰਗ/ਪੀ.ਘ