ਲਖਨਊ, 6 ਮਈ (ਏਜੰਸੀ) : ਬਹੁਜਨ ਸਮਾਜ ਪਾਰਟੀ (ਬਸਪਾ) ਨੇ ਜੌਨਪੁਰ ਤੋਂ ਮੌਜੂਦਾ ਸੰਸਦ ਮੈਂਬਰ ਸ਼ਿਆਮ ਸਿੰਘ ਯਾਦਵ ਨੂੰ ਇਸੇ ਸੀਟ ਲਈ ਆਪਣਾ ਉਮੀਦਵਾਰ ਐਲਾਨਿਆ ਹੈ।
ਸ਼ਿਆਮ ਸਿੰਘ ਯਾਦਵ ਨੇ ਕਿਹਾ ਕਿ ਉਹ ਸੋਮਵਾਰ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਜੋ ਕਿ ਨਾਮਜ਼ਦਗੀਆਂ ਦੀ ਆਖਰੀ ਮਿਤੀ ਵੀ ਹੈ।
ਬਸਪਾ ਨੇ ਮਾਫੀਆ ਡਾਨ ਧਨੰਜੈ ਸਿੰਘ ਦੀ ਪਤਨੀ ਸ਼੍ਰੀਕਲਾ ਰੈਡੀ ਸਿੰਘ ਦੀ ਥਾਂ ਯਾਦਵ ਨੂੰ ਉਮੀਦਵਾਰ ਬਣਾਇਆ ਹੈ।
ਖਬਰਾਂ ਮੁਤਾਬਕ ਸ਼੍ਰੀਕਲਾ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ।
–VOICE
ਅਮਿਤਾ/ਯੂਕੇ