ਹੁਬਲੀ (ਕਰਨਾਟਕ), 30 ਅਪ੍ਰੈਲ (ਏਜੰਸੀ) : ਜੇਡੀ(ਐਸ) ਨੇ ਮੰਗਲਵਾਰ ਨੂੰ ਕਰਨਾਟਕ ਦੇ ਹਸਨ ਲੋਕ ਸਭਾ ਹਲਕੇ ਤੋਂ ਐਨਡੀਏ ਉਮੀਦਵਾਰ ਅਤੇ ਸਾਬਕਾ ਪ੍ਰਧਾਨ ਮੰਤਰੀ ਦੇਵਗੌੜਾ ਦੇ ਪੋਤੇ ਪ੍ਰਜਵਲ ਰੇਵੰਨਾ ਨੂੰ ਸੈਕਸ ਸਕੈਂਡਲ ਵਿੱਚ ਕਥਿਤ ਸ਼ਮੂਲੀਅਤ ਦੇ ਦੋਸ਼ ਵਿੱਚ ਮੁਅੱਤਲ ਕਰ ਦਿੱਤਾ। ਇੱਥੇ ਪੱਤਰਕਾਰਾਂ ਨੂੰ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ (ਐਸ) ਦੇ ਸੂਬਾ ਪ੍ਰਧਾਨ ਐਚ.ਡੀ. ਕੁਮਾਰਸਵਾਮੀ ਨੇ ਕਿਹਾ ਕਿ ਜੇਕਰ ਉਹ ਸੂਬਾ ਸਰਕਾਰ ਵੱਲੋਂ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ.ਆਈ.ਟੀ.) ਵੱਲੋਂ ਕੀਤੀ ਜਾ ਰਹੀ ਜਾਂਚ ‘ਚ ਦੋਸ਼ੀ ਸਾਬਤ ਹੁੰਦੇ ਹਨ ਤਾਂ ਪ੍ਰਜਵਲ ਰੇਵੰਨਾ ਨੂੰ ਪਾਰਟੀ ‘ਚੋਂ ਪੱਕੇ ਤੌਰ ‘ਤੇ ਕੱਢ ਦਿੱਤਾ ਜਾਵੇਗਾ।
ਇਹ ਫੈਸਲਾ ਹੁਬਲੀ ਸ਼ਹਿਰ ਵਿੱਚ ਹੋਈ ਜਨਤਾ ਦਲ (ਐਸ) ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਕੋਰ ਕਮੇਟੀ ਦੇ ਚੇਅਰਪਰਸਨ, ਜੇਡੀ(ਐਸ) ਦੇ ਵਿਧਾਇਕ ਜੀ.ਟੀ. ਦੇਵਗੌੜਾ ਨੇ ਕਿਹਾ ਕਿ ਪ੍ਰਜਵਲ ਰੇਵੰਨਾ ਦੀ ਮੁਅੱਤਲੀ ਪਾਰਟੀ ਦੇ ਫੈਸਲੇ ਅਨੁਸਾਰ ਕੀਤੀ ਗਈ ਹੈ। ਉਨ੍ਹਾਂ ਕਿਹਾ, “ਫੈਸਲੇ ਬਾਰੇ ਰਾਸ਼ਟਰੀ ਪ੍ਰਧਾਨ ਐੱਚ.ਡੀ. ਦੇਵਗੌੜਾ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਪ੍ਰਜਵਲ ਰੇਵੰਨਾ ਨੂੰ ਕੱਢਣ ਲਈ ਵੀ ਬੇਨਤੀ ਕੀਤੀ ਗਈ ਹੈ।”
ਕੁਮਾਰਸਵਾਮੀ ਨੇ ਖਿੱਚੋਤਾਣ ਲਈ ਸੂਬਾ ਸਰਕਾਰ ‘ਤੇ ਵਰ੍ਹਿਆ