ਸ੍ਰੀਨਗਰ, 29 ਅਪ੍ਰੈਲ (ਏਜੰਸੀਆਂ) ਸਾਬਕਾ ਵਿਧਾਇਕ ਇਸ਼ਫਾਕ ਜੱਬਾਰ ਦੀ ਅਗਵਾਈ ਵਾਲੀ ਜੰਮੂ ਕਸ਼ਮੀਰ ਯੂਨਾਈਟਿਡ ਮੂਵਮੈਂਟ (ਜੇਕੇਯੂਐਮ) ਨੇ ਸੋਮਵਾਰ ਨੂੰ ਸ੍ਰੀਨਗਰ ਲੋਕ ਸਭਾ ਸੀਟ ‘ਤੇ ਅਪਨੀ ਪਾਰਟੀ ਦੇ ਉਮੀਦਵਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਇੱਥੇ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਇਸ਼ਫਾਕ ਜੱਬਾਰ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਹਲਕੇ ਵਿੱਚ ਆਪ ਪਾਰਟੀ ਦੇ ਮੁਹੰਮਦ ਅਸ਼ਰਫ਼ ਮੀਰ ਦੀ ਹਮਾਇਤ ਕਰੇਗੀ।
ਅਪਨੀ ਪਾਰਟੀ ਦੇ ਉਪ ਪ੍ਰਧਾਨ, ਸਾਬਕਾ ਮੰਤਰੀ ਗੁਲਾਮ ਹਸਨ ਮੀਰ ਦੇ ਨਾਲ ਇਸ਼ਫਾਕ ਨੇ ਮੀਡੀਆ ਨੂੰ ਕਿਹਾ, “ਅਸੀਂ ਵੱਖਰੇ ਤੌਰ ‘ਤੇ ਚੋਣਾਂ ਨਹੀਂ ਲੜਾਂਗੇ ਕਿਉਂਕਿ ਇਸ ਦਾ ਫਾਇਦਾ ਕੁਝ ਹੋਰ ਪਾਰਟੀਆਂ ਨੂੰ ਹੋਵੇਗਾ, ਜਿਨ੍ਹਾਂ ਨੇ ਲੋਕਾਂ ਨੂੰ ਮੁਸੀਬਤ ਵਿੱਚ ਸੁੱਟਿਆ ਹੈ।”
ਉਨ•ਾਂ ਕਿਹਾ ਕਿ ਉਹ ਸੂਬੇ ਦੀ ਬਹਾਲੀ, ਬਿਜਲੀ ਸੰਕਟ ਦੇ ਖਾਤਮੇ ਅਤੇ ਨਸ਼ਿਆਂ ਦੇ ਖਾਤਮੇ ਅਤੇ ਹੋਰ ਮੁੱਦਿਆਂ ਲਈ ਸਾਂਝੇ ਤੌਰ ‘ਤੇ ਸੰਘਰਸ਼ ਕਰਨਗੇ।
“ਅਸੀਂ ਸਭ ਤੋਂ ਮਾੜੀ ਸਥਿਤੀ ਦੇਖੀ ਹੈ ਅਤੇ ਇਸ ਲਈ ਜ਼ਿੰਮੇਵਾਰ ਪਾਰਟੀਆਂ ਨੂੰ ਚੋਣਾਂ ਜਿੱਤਣ ਦੀ ਇਜਾਜ਼ਤ ਨਹੀਂ ਦੇਵਾਂਗੇ। ਇਸ ਲਈ, ਅਲਤਾਫ਼ ਬੁਖਾਰੀ ਨੇ ਸਾਨੂੰ ਹੱਥ ਮਿਲਾਉਣ ਦੀ ਬੇਨਤੀ ਕਰਨ ਤੋਂ ਬਾਅਦ, ਅਸੀਂ ਮੁਹੰਮਦ ਅਸ਼ਰਫ਼ ਮੀਰ ਦੀ ਜਿੱਤ ਯਕੀਨੀ ਬਣਾਉਣ ਲਈ ਸਮਰਥਨ ਕਰਨ ਦਾ ਫੈਸਲਾ ਕੀਤਾ ਹੈ,” ਉਸਨੇ ਕਿਹਾ।
ਮੀਰ ਲੜ ਰਿਹਾ ਹੈ