ਨਵੀਂ ਦਿੱਲੀ, 24 ਮਾਰਚ (ਏਜੰਸੀ) : ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਦਿਆਰਥੀ ਸੰਘ (ਜੇਐਨਯੂਐਸਯੂ) ਦੇ ਚੋਣ ਨਤੀਜੇ ਐਤਵਾਰ ਦੇਰ ਰਾਤ ਐਲਾਨੇ ਜਾਣ ਦੀ ਸੰਭਾਵਨਾ ਹੈ।
ਸ਼ੁੱਕਰਵਾਰ ਨੂੰ ਕੁੱਲ 5,600 ਵੋਟਾਂ ਪੋਲ ਹੋਈਆਂ ਜੋ ਜੇਐਨਯੂਐਸਯੂ ਵਿੱਚ ਦਾਖਲ ਹੋਏ ਕੁੱਲ ਵਿਦਿਆਰਥੀਆਂ ਦਾ ਲਗਭਗ 73 ਪ੍ਰਤੀਸ਼ਤ ਹੈ। ਇਹ ਪਿਛਲੀ ਵਾਰ ਨਾਲੋਂ ਕਰੀਬ ਪੰਜ ਫੀਸਦੀ ਵੱਧ ਹੈ।
ਹੁਣ ਤੱਕ 3,295 ਵੋਟਾਂ ਦੀ ਗਿਣਤੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ ਸ਼ੁਰੂਆਤੀ ਰੁਝਾਨਾਂ ਤੋਂ ਪਤਾ ਚੱਲਦਾ ਹੈ ਕਿ ਖੱਬੇ ਪੱਖੀ ਗਠਜੋੜ ਦੇ ਜੇਐਨਯੂਐਸਯੂ ਪ੍ਰਧਾਨ ਦੇ ਉਮੀਦਵਾਰ ਧਨੰਜੈ ਨੂੰ 1637 ਵੋਟਾਂ ਮਿਲੀਆਂ ਹਨ ਜਦੋਂਕਿ ਏਬੀਵੀਪੀ ਦੇ ਉਮੇਸ਼ ਚੰਦਰ ਅਜਮੀਰਾ ਨੂੰ 1368 ਵੋਟਾਂ ਮਿਲੀਆਂ ਹਨ।
ਮੀਤ ਪ੍ਰਧਾਨ ਦੇ ਅਹੁਦੇ ਲਈ ਖੱਬੇ ਪੱਖੀ ਉਮੀਦਵਾਰ ਅਵਿਜੀਤ ਘੋਸ਼ ਨੂੰ 1445 ਵੋਟਾਂ ਮਿਲੀਆਂ ਹਨ ਜਦਕਿ ਏਬੀਵੀਪੀ ਦੀ ਦੀਪਿਕਾ ਸ਼ਰਮਾ ਨੂੰ 1162 ਵੋਟਾਂ ਮਿਲੀਆਂ ਹਨ।
ਜਨਰਲ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਅਰਜੁਨ ਆਨੰਦ ਨੂੰ 1506 ਵੋਟਾਂ ਮਿਲੀਆਂ ਅਤੇ ਇਸੇ ਅਹੁਦੇ ਲਈ ਖੱਬੇਪੱਖੀ ਸਮਰਥਕ ਬਾਪਸਾ ਦੀ ਪ੍ਰਿਯਾਂਸ਼ੀ ਆਰੀਆ ਨੂੰ 1825 ਵੋਟਾਂ ਮਿਲੀਆਂ।
ਸੰਯੁਕਤ ਸਕੱਤਰ ਦੇ ਅਹੁਦੇ ਲਈ ਏਬੀਵੀਪੀ ਦੇ ਗੋਵਿੰਦ ਡਾਂਗੀ ਕੁੱਲ 1618 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਜਦਕਿ ਖੱਬੇ ਪੱਖੀ ਉਮੀਦਵਾਰ ਸਾਜਿਦ ਨੇ ਹੁਣ ਤੱਕ 1572 ਵੋਟਾਂ ਹਾਸਲ ਕੀਤੀਆਂ ਹਨ।
ਵਿਦਿਆਰਥੀ ਯੂਨੀਅਨਾਂ ਨੇ ਇਹ ਗੱਲ ਕਹੀ ਹੈ