ਬੀਜਾਪੁਰ (ਛੱਤੀਸਗੜ੍ਹ), 27 ਮਾਰਚ
ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ ਵਿੱਚ ਨਕਸਲੀਆਂ ਵੱਲੋਂ ਵਿਛਾਈ ਬਾਰੂਦੀ ਸੁਰੰਗ (ਆਈਈਡੀ) ਧਮਾਕੇ ਵਿੱਚ ਛੱਤੀਸਗੜ੍ਹ ਆਰਮਡ ਫੋਰਸਿਜ਼ (ਸੀਏਐੱਫ) ਦਾ ਸਹਾਇਕ ਪਲਟੂਨ ਕਮਾਂਡਰ ਸ਼ਹੀਦ ਹੋ ਗਿਆ। ਸੀਏਐਫ ਦੀ 19ਵੀਂ ਬਟਾਲੀਅਨ ਨਾਲ ਸਬੰਧਤ ਸਹਾਇਕ ਪਲਟੂਨ ਕਮਾਂਡਰ ਵਿਜੈ ਯਾਦਵ (58) ਨੇ ਅਣਜਾਣੇ ‘ਚ ਪ੍ਰੈਸ਼ਰ ਆਈਈਡੀ ਬੰਬ ‘ਤੇ ਪੈਰ ਰੱਖ ਦਿੱਤਾ ਤੇ ਉਸ ‘ਚ ਧਮਾਕਾ ਹੋ ਗਿਆ।