ਨੇਲੋਰ (ਆਂਧਰਾ ਪ੍ਰਦੇਸ਼), 28 ਅਪਰੈਲ (ਏਜੰਸੀ) : ਭਾਜਪਾ ਜਿੱਥੇ ਮੁਸਲਮਾਨਾਂ ਲਈ ਰਾਖਵੇਂਕਰਨ ਦਾ ਵਿਰੋਧ ਕਰ ਰਹੀ ਹੈ ਅਤੇ ਆਂਧਰਾ ਪ੍ਰਦੇਸ਼ ਵਿੱਚ ਆਪਣੇ ਸਹਿਯੋਗੀ ਤੇਲੰਗਾਨਾ ਵਿੱਚ ਵੀ ਇਸ ਨੂੰ ਖ਼ਤਮ ਕਰਨ ਦਾ ਵਾਅਦਾ ਕਰ ਰਹੀ ਹੈ, ਉੱਥੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਨੇ ਐਤਵਾਰ ਨੂੰ ਮੁਸਲਮਾਨਾਂ ਨੂੰ ਭਰੋਸਾ ਦਿੱਤਾ ਕਿ ਚਾਰ ਰਾਜ ਵਿੱਚ ਉਨ੍ਹਾਂ ਲਈ ਫ਼ੀਸਦ ਕੋਟਾ ਜਾਰੀ ਰਹੇਗਾ। ਟੀਡੀਪੀ ਪ੍ਰਧਾਨ ਐਨ. ਚੰਦਰਬਾਬੂ ਨਾਇਡੂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਝੂਠਾ ਪ੍ਰਚਾਰ ਕਰ ਰਹੇ ਹਨ ਕਿ ਜੇਕਰ ਕੌਮੀ ਜਮਹੂਰੀ ਗਠਜੋੜ (ਐਨਡੀਏ) ਸੱਤਾ ਵਿੱਚ ਆਉਂਦਾ ਹੈ ਤਾਂ ਮੁਸਲਮਾਨਾਂ ਲਈ ਰਾਖਵਾਂਕਰਨ ਰੱਦ ਕਰ ਦਿੱਤਾ ਜਾਵੇਗਾ।
ਟੀਡੀਪੀ ਅਗਲੇ ਮਹੀਨੇ ਹੋਣ ਵਾਲੀਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਭਾਜਪਾ ਅਤੇ ਜਨ ਸੈਨਾ ਪਾਰਟੀ ਨਾਲ ਗਠਜੋੜ ਵਿੱਚ ਲੜ ਰਹੀ ਹੈ।
ਨੇਲੋਰ ਵਿਖੇ ਮੁਸਲਮਾਨਾਂ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖ ਮੰਤਰੀ ਨੇ ਵਾਅਦਾ ਕੀਤਾ ਕਿ ਰਾਜ ਵਿੱਚ ਐਨਡੀਏ ਦੇ ਸੱਤਾ ਵਿੱਚ ਆਉਣ ਤੋਂ ਤੁਰੰਤ ਬਾਅਦ ਹਰ ਮੁਸਲਮਾਨ ਨੂੰ ਹੱਜ ਯਾਤਰਾ ਲਈ 1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ।
ਚੰਦਰਬਾਬੂ ਨਾਇਡੂ ਨੇ ਮੁਸਲਿਮ ਭਾਈਚਾਰੇ ਨੂੰ ਕਿਹਾ ਕਿ ਭਾਵੇਂ ਟੀਡੀਪੀ ਅਤੀਤ ਵਿੱਚ ਵੀ ਐਨਡੀਏ ਦਾ ਹਿੱਸਾ ਸੀ ਪਰ ਇਸ ਨੇ ਕਦੇ ਵੀ ਕਿਸੇ ਤਰ੍ਹਾਂ ਦੀ ਇਜਾਜ਼ਤ ਨਹੀਂ ਦਿੱਤੀ।